JALANDHAR WEATHER

ਤਪਾ ਨਗਰ ਕੌਂਸਲ ਚੋਣਾਂ ਚ ਦੁਪਹਿਰ 2 ਵਜੇ ਤੱਕ 56 .17 ਫੀਸਦੀ ਵੋਟਾਂ ਹੋਈਆਂ ਪੋਲ

ਤਪਾ ਮੰਡੀ, 25 ਮਈ( ਵਿਜੇ ਸ਼ਰਮਾ) ਤਪਾ ਨਗਰ ਕੌਂਸਲ ਚੋਣਾਂ ਦਾ ਕੰਮ ਸਵੇਰੇ 8 ਵਜੇ ਤੋਂ ਅਮਨ ਅਮਾਨ ਨਾਲ ਚੱਲ ਰਿਹਾ ਹੈ ਵੋਟਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਬਰਨਾਲਾ , ਐਸਡੀਐਮ ਆਯੂਸ਼ ਗੋਇਲ ਤਪਾ,ਐਸਐਸਪੀ ਮੁਹੰਮਦ ਸਰਫ਼ਰਾਜ਼ ਬਰਨਾਲਾ, ਅਸ਼ੋਕ ਸ਼ਰਮਾ ਐਸਪੀ ਬਰਨਾਲਾ ਨੇ ਪੋਲਿੰਗ ਬੂਥਾਂ ਦਾ ਜਾਇਜਾ ਲੈਂਦੇ ਹੋਏ ਤਸੱਲੀ ਪ੍ਰਗਟ ਕੀਤੀ, ਤੁਹਾਨੂੰ ਦੱਸ ਦਈਏ ਕਿ ਦੁਪਹਿਰ 2 ਵਜੇ ਤੱਕ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਬੂਥਾਂ ਤੇ 56. 17 ਪ੍ਰਤੀਸ਼ਤ ਵੋਟਿੰਗ ਪੋਲ ਹੋ ਚੁੱਕੀ ਹੈ ,ਜ਼ਿਕਰਯੋਗ ਹੈ ਕਿ ਤਿੰਨ ਵਜੇ ਪੋਲਿੰਗ ਬੂਥ ਬਿਲਕੁਲ ਖਾਲੀ ਪਏ ਸਨ ਅਤੇ ਕੋਈ ਵੀ ਵੋਟਰ ਗਰਮੀ ਜਿਆਦਾ ਹੋਣ ਕਰਕੇ ਵੋਟ ਪਾਉਣ ਲਈ ਨਹੀਂ ਆ ਰਿਹਾ ਸੀ ਜਿਸ ਕਰਕੇ ਉਮੀਦਵਾਰਾਂ ਦੀਆਂ ਧੜਕਨਾ ਤੇਜ ਹੋ ਗਈਆਂ ਹਨ ਜਿਸ ਕਰਕੇ ਉਮੀਦਵਾਰ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਵੋਟਰਾਂ ਨੂੰ ਫੋਨ ਕਰਕੇ ਪੋਲਿੰਗ ਬੂਥਾਂ ਤੇ ਬੁਲਾਇਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ