JALANDHAR WEATHER

ਫਾਜਿਲਕਾ ਦੇ ਵਾਰਡ ਨੰਬਰ 23 ਦੇ ਵਿਚ ਆਪ ਅਤੇ ਬੀਜੇਪੀ ਦੇ ਉਮੀਦਵਾਰਾਂ ਨੇ ਆਪਸ ਵਿਚ ਪਾਈ ਜੱਫੀ

ਫਾਜ਼ਿਲਕਾ, 26 ਮਈ (ਬਲਜੀਤ ਸਿੰਘ)- ਨਗਰ ਕੌਂਸਲ ਚੋਣਾਂ ਦੇ ਚਲਦਿਆਂ ਫਾਜ਼ਿਲਕਾ ਦਾ ਬਹੁ-ਚਰਚਿਤ 23 ਨੰਬਰ ਵਾਰਡ ਜਿਸਨੂੰ ਪ੍ਰਸ਼ਾਸਨ ਵੱਲੋਂ ਸੰਵੇਦਨਸ਼ੀਲ ਵਾਰਡ ਘੋਸ਼ਿਤ ਕੀਤਾ ਗਿਆ ਸੀ। ਕਿਉਂਕਿ ਇਸ ਵਾਰਡ ਵਿੱਚ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਅਲੀਲ ਕੁਮਾਰ ਸੇਠੀ ਵੱਲੋਂ ਬੀਜੇਪੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਸੀ ਅਤੇ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਦੇ ਚੋਣ ਲੜੀ ਜਾ ਰਹੀ ਹੈ। ਉਹਨਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਆਗੂ ਸੁਰਿੰਦਰ ਘੋਗਾ ਵੱਲੋਂ ਆਪ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਨਗਰ ਕੌਂਸਲ ਦੀ ਚੋਣ ਲੜੀ ਜਾ ਰਹੀ ਹੈ।

ਜਿਸ ਕਰਕੇ ਸਾਰੇ ਫਾਜ਼ਿਲਕਾ ਦੇ ਵਿੱਚ ਇਹ 23 ਨੰਬਰ ਵਾਰਡ ਇੱਕ ਬਹੁ ਚਰਚਿਤ ਵਾਰਡ ਬਣਿਆ ਹੋਇਆ ਸੀ। ਲੋਕਾਂ ਨੂੰ ਇਹ ਵੀ ਡਰ ਸੀ ਕਿ ਇਸ ਵਾਰਡ ਦੇ ਵਿੱਚ ਡਾਂਗਾਂ ਸੋਟੇ ਖੜਕ ਸਕਦੇ ਹਨ। ਜਿਸ ਤੇ ਚਲਦਿਆਂ ਪੁਲਿਸ ਵੱਲੋਂ ਇਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪਰ ਫਾਜ਼ਿਲਕਾ ਦੇ ਇਸ ਵਾਰਡ ਵਿੱਚ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ।

ਪਰ ਉਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਿਲ ਸੇਠੀ ਅਤੇ ਹੋਰ ਉਮੀਦਵਾਰਾਂ ਦੀ ਸੂਝ ਬੂਝ ਨਾਲ ਇਸ ਦੇ ਉਲਟ ਜੋ ਤਸਵੀਰ ਦੇਖਣ ਨੂੰ ਮਿਲ ਰਹੀ ਹੈ। ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਿਲ ਸੇਠੀ ਅਤੇ ਭਾਜਪਾ ਦੇ ਉਮੀਦਵਾਰ ਸੁਰਿੰਦਰ ਘੋਗਾ ਆਪਸ ਵਿੱਚ ਇੱਕ ਦੂਜੇ ਨੂੰ ਮਿਲ ਕੇ ਜੱਫੀ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਬੜੇ ਹੀ ਉਤਸ਼ਾਹ ਨਾਲ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ ਤੇ ਕੋਈ ਡਰ ਦੀ ਲੋੜ ਨਹੀਂ ਹੈ। ਭਾਜਪਾ ਦੇ ਉਮੀਦਵਾਰ ਸੁਰਿੰਦਰ ਘੋਗਾ ਨੇ ਕਿਹਾ ਕਿ ਇਹ ਇੱਕ ਸੋਚ ਦੀ ਲੜਾਈ ਹੈ ਨਾ ਕਿ ਕੋਈ ਨਿੱਜੀ ਲੜਾਈ ਹੈ, ਲੋਕ ਜਿਸ ਨੂੰ ਚਾਹੁਣਗੇ ਆਪਣੀ ਵੋਟ ਦੇ ਨਾਲ ਉਸ ਨੂੰ ਜਿਤਾਉਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ