ਘਰ ਵਿਚ ਪਈ ਜ਼ਹਿਰੀਲੀ ਦਵਾਈ ਖਾਣ ਕਾਰਨ ਦੋ ਬੱਚਿਆਂ ਦੀ ਹਾਲਤ ਗੰਭੀਰ
ਕਪੂਰਥਲਾ, 25 ਮਈ (ਅਮਨਜੋਤ ਸਿੰਘ ਵਾਲੀਆ)- ਪਿੰਡ ਰਹੀਮਪੁਰ ਵਿਖੇ ਘਰ ਵਿਚ ਪਈ ਕੋਈ ਜ਼ਹਿਰੀਲੀ ਦਵਾਈ ਦੋ ਬੱਚਿਆਂ ਵਲੋਂ ਖਾਣ ਕਾਰਨ ਉਨ੍ਹਾਂ ਦੀ ਹਾਲਤ ਵਿਗੜਣ 'ਤੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ। ਜੇਰੇ ਇਲਾਜ ਮੋਹਨ ਕੁਮਾਰ (4) ਪੁੱਤਰ ਰਾਮੂ ਰਿਸ਼ੀ ਤੇ ਗੁੜੀਆ ਕੁਮਾਰੀ (6) ਪੁੱਤਰੀ ਰਾਮੂ ਰਿਸ਼ੀ ਦੀ ਮਾਤਾ ਬਬਲੀ ਦੇਵੀ ਨੇ ਦੱਸਿਆ ਕਿ ਉਹ ਖੇਤਾਂ ਵਿਚ ਕੰਮ ਕਰਦੀ ਹੈ ਤੇ ਅੱਜ ਕੰਮ 'ਤੇ ਗਈ ਹੋਈ ਸੀ, ਜਦੋਂ ਕੰਮ ਤੋਂ ਘਰ ਵਾਪਸ ਆਈ ਤਾਂ ਉਸਦੇ ਬੱਚੇ ਘਰ ਵਿਚ ਬੇਹੋਸ਼ ਪਏ ਸਨ ਤੇ ਉਨ੍ਹਾਂ ਕੋਲ ਖੇਤਾਂ ਵਿਚ ਪਾਉਣ ਵਾਲੀ ਦਵਾਈ ਦਾ ਲਿਫ਼ਾਫ਼ਾ ਪਿਆ ਹੋਇਆ ਸੀ।
ਜਿਸ 'ਤੇ ਉਹ ਤੁਰੰਤ ਬੱਚਿਆਂ ਨੂੰ ਪਹਿਲਾਂ ਮੁੱਢਲਾ ਸਿਹਤ ਕੇਂਦਰ ਕਾਲਾ ਸੰਘਿਆਂ ਵਿਖੇ ਲੈ ਕੇ ਗਈ ਜਿੱਥੇ ਡਿਊਟੀ ਡਾਕਟਰ ਨੇ ਮੁੱਢਲੇ ਇਲਾਜ ਤੋਂ ਬਾਅਦ ਕਪੂਰਥਲਾ ਰੈਫ਼ਰ ਕਰ ਦਿੱਤਾ। ਜਿੱਥੇ ਡਾ. ਹਰਪ੍ਰੀਤ ਮੋਮੀ ਤੇ ਡਾ. ਸ਼ੈਲਜਾ ਨੇ ਦੋਵਾਂ ਦੀ ਹਾਲਤ ਗੰਭੀਰ ਦੇਖਦਿਆਂ ਮੈਡੀਕਲ ਕਾਲਜ ਅੰਮਿ੍ਤਸਰ ਰੈਫ਼ਰ ਕਰ ਦਿੱਤਾ। ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
;
;
;
;
;
;
;
;