JALANDHAR WEATHER

ਗੁਲਮਰਗ ਗੋਂਡੋਲਾ ਕੇਬਲ ਕਾਰ ਵਿਚ ਫਸੇ 200 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ ਗਿਆ

ਗੁਲਮਰਗ (ਜੰਮੂ-ਕਸ਼ਮੀਰ), 25 ਮਈ - ਗੋਂਡੋਲਾ ਕੇਬਲ ਕਾਰ ਸਿਸਟਮ ਵਿਚ ਤਕਨੀਕੀ ਖਰਾਬੀ ਕਾਰਨ ਬੇਸ ਸਟੇਸ਼ਨ ਅਤੇ ਫੇਜ਼-1 (ਕੋਂਗਡੋਰੀ) ਵਿਚਕਾਰ ਸੇਵਾਵਾਂ ਅਚਾਨਕ ਮੁਅੱਤਲ ਹੋਣ ਤੋਂ ਬਾਅਦ ਭਾਰਤੀ ਫੌਜ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਗੁਲਮਰਗ ਗੋਂਡੋਲਾ ਵਿਖੇ ਇਕ ਤਾਲਮੇਲ ਵਾਲੇ ਬਚਾਅ ਅਤੇ ਨਿਕਾਸੀ ਕਾਰਜ ਦੀ ਅਗਵਾਈ ਕਰ ਰਹੇ ਹਨ, ਕੇਬਲ ਕਾਰ ਸੇਵਾਵਾਂ ਰੁਕਣ ਕਾਰਨ ਕਈ ਸੈਲਾਨੀ ਪ੍ਰਤੀਕੂਲ ਮੌਸਮ ਵਿਚ ਫਸ ਗਏ ਸਨ।
ਇਕ ਸਥਾਨਕ ਵਿਅਕਤੀਨੇ ਕਿਹਾ, "ਜਿਵੇਂ ਹੀ ਸਾਨੂੰ ਜਾਣਕਾਰੀ ਮਿਲੀ, ਅਸੀਂ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਗੰਡੋਲਾ ਕੰਮ ਨਹੀਂ ਕਰ ਰਿਹਾ ਸੀ। ਅਸੀਂ ਸੈਲਾਨੀਆਂ ਨੂੰ ਬਚਾਉਣ ਵਿਚ ਮਦਦ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਆਪਣੇ ਵਾਹਨਾਂ ਵਿਚ ਗੁਲਮਰਗ ਵਿਖੇ ਛੱਡ ਦਿੱਤਾ... ਉੱਥੇ ਘੱਟੋ-ਘੱਟ 100 ਕੈਬਿਨ ਹਨ, ਅਤੇ ਹਰੇਕ ਕੈਬਿਨ ਵਿਚ 6 ਲੋਕ ਬੈਠਦੇ ਹਨ..."।
ਐਸ.ਡੀ.ਆਰ.ਐਫ., ਗੁਲਮਰਗ ਪੁਲਿਸ, ਐਸ.ਓ.ਜੀ.ਜੀ., ਸਨੋ ਲੈਪਰਡਸ ਅਤੇ ਜੰਮੂ-ਕਸ਼ਮੀਰ ਆਰਮਡ ਪੁਲਿਸ (14 ਪਹਾੜੀ ਬਚਾਅ ਟੀਮਾਂ ਸਮੇਤ) ਦੇ ਕਰਮਚਾਰੀਆਂ ਦੁਆਰਾ 200 ਤੋਂ ਵੱਧ ਫਸੇ ਹੋਏ ਸੈਲਾਨੀਆਂ ਨੂੰ ਬਚਾਇਆ ਗਿਆ ਹੈ। ਕਸ਼ਮੀਰ ਜ਼ੋਨ ਪੁਲਿਸ ਅਨੁਸਾਰ ਐਨ.ਡੀ.ਆਰ.ਐਫ.ਅਤੇ ਐੱਚ.ਏ.ਡਬਲਯੂ.ਐੱਸ. ਦੀਆਂ ਟੀਮਾਂ ਵੀ ਇਸ ਟੀਮ ਯਤਨ ਵਿਚ ਮਿਸਾਲੀ ਯੋਗਦਾਨ ਪਾ ਰਹੀਆਂ ਹਨ: । 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ