ਅੰਮ੍ਰਿਤਸਰ ਪੁੱਜੇ ਤਰੁਣ ਚੁੱਘ, ਲੋਕਾਂ ਨੂੰ ਆਪ ਬਣਾ ਕੇ ਪਿਲਾਈ ਚਾਹ
ਅੰਮ੍ਰਿਤਸਰ,19 ਮਈ (ਹਰਮਿੰਦਰ ਸਿੰਘ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸਥਾਨਕ ਲੋਗੜ ਗੇਟ ਨੇੜੇ ਇਕ ਚਾਹ ਦੀ ਦੁਕਾਨ ’ਤੇ ਬੈਠ ਕੇ ਲੋਕਾਂ ਨਾਲ ਸਿਆਸੀ ਚਰਚਾ ਕੀਤੀ। ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਦਲਾਅ ਆਉਣ ਵਾਲਾ ਹੈ ਅਤੇ ਸੂਬੇ ’ਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ। ਉਨ੍ਹਾਂ ਕਿਹਾ ਕਿ ਬੰਗਾਲ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ, ਜਿਥੇ ਭਾਜਪਾ ਆਪਣੀ ਸਰਕਾਰ ਬਣਾਵੇਗੀ। ਇਸ ਦੌਰਾਨ ਚੁੱਘ ਨੇ ਆਪ ਵੀ ਚਾਹ ਬਣਾ ਕੇ ਲੋਕਾਂ ਨੂੰ ਪਿਲਾਈ।
;
;
;
;
;
;
;
;
;