ਲੋਹੀਆਂ ’ਚ ਅਣ-ਪਛਾਤਿਆਂ ਵਲੋਂ ਏ.ਐੱਸ.ਆਈ. ਦਾ ਕਤਲ
ਲੋਹੀਆਂ ਖਾਸ, (ਜਲੰਧਰ), 19 ਮਈ (ਸ਼ਤਾਬਗੜ੍ਹ, ਖਾਲਸਾ)- ਸ਼ਾਹਕੋਟ ਲੋਹੀਆਂ ਇਲਾਕੇ ਵਿਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਪੰਜਾਬ ਪੁਲਿਸ ਦੇ ਏ.ਐੱਸ.ਆਈ. ਪੂਰਨ ਸਿੰਘ, ਜੋ ਆਪਣੀ ਡਿਊਟੀ ਤੋਂ ਰਾਤ 10 ਕੁ ਵਜੇ ਪਰਤ ਰਹੇ ਸਨ, ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਏ.ਐੱਸ.ਆਈ. ਪੂਰਨ ਸਿੰਘ ਪੁੱਤਰ ਨੰਦ ਸਿੰਘ ਵਾਸੀ ਪਿੰਡ ਗੱਟਾ ਮੁੰਡੀ ਕਾਸੂ, ਜੋ ਸ਼ਾਹਕੋਟ ਥਾਣੇ ਅਧੀਨ ਸੇਵਾਵਾਂ ਦੇ ਰਹੇ ਸਨ, ਨੂੰ ਅਣ-ਪਛਾਤਿਆਂ ਨੇ ਤੇਜ਼ਧਾਰ ਦਾਤਰਾਂ ਦੇ ਵਾਰਾਂ ਨਾਲ ਕਤਲ ਕੀਤਾ ਗਿਆ ਹੈ।
;
;
;
;
;
;
;
;