ਸੜਕ ਹਾਦਸੇ ’ਚ 4 ਦੀ ਮੌਤ
ਬਟਾਲਾ, (ਗੁਰਦਾਸਪੁਰ), 19 ਮਈ (ਸਤਿੰਦਰ ਸਿੰਘ)- ਅੱਜ ਤੜਕਸਾਰ ਬਹੁਤ ਦਰਦਨਾਕ ਹਾਦਸਾ ਹੋਇਆ, ਜਿਸ ਨਾਲ ਕਾਰ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਨੰਬਰ ਗੱਡੀ ਪੀ. ਬੀ. 35 ਵਾਈ. 8420, ਜੋ ਕਿ ਅੰਮ੍ਰਿਤਸਰ ਵੱਲ ਜਾ ਰਹੀ ਸੀ, ਜਿਸ ਸਮੇਂ ਉਹ ਨੌਸ਼ਹਿਰਾ ਮੱਝਾ ਸਿੰਘ ਪਹੁੰਚੀ ਤਾਂ ਕਿਸੇ ਅਗਿਆਤ ਵਾਹਨ ਦੇ ਨਾਲ ਟਕਰਾਉਣ ਕਾਰਨ ਆਲਟੋ ਗੱਡੀ ’ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਨੇੜਲੇ ਲੋਕਾਂ ਨੇ ਹਾਦਸੇ ਦੀ ਆਵਾਜ਼ ਸੁਣੀ ਪਰ ਮੌਕੇ ’ਤੇ ਕੋਈ ਹੋਰ ਵਾਹਨ ਦਿਖਾਈ ਨਹੀਂ ਦਿੱਤਾ। ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਪ੍ਰਦੀਪ ਸਿੰਘ ਅਤੇ ਦਲਜੀਤ ਸਿੰਘ ਨੇ ਮੌਕੇ ’ਤੇ ਆ ਕੇ ਜਾਂਚ ਸ਼ੁਰੂ ਕੀਤੀ ਅਤੇ ਦੱਸਿਆ ਕਿ ਕਿਸੇ ਅਣ-ਪਛਾਤੇ ਵਾਹਨ ਨਾਲ਼ ਟੱਕਰ ਹੋਈ ਹੈ। ਹਾਲੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।
;
;
;
;
;
;
;
;