ਮੁੱਖ ਮੰਤਰੀ ਮਾਨ ਕਰਨਗੇ ਅੱਜ ਸੰਗਰੂਰ ਦਾ ਦੌਰਾ
ਚੰਡੀਗੜ੍ਹ, 19 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦਾ ਦੌਰਾ ਕਰਨਗੇ। ਉਨ੍ਹਾਂ ਦੇ ਇਸ ਦੌਰੇ ਦੌਰਾਨ ਪੰਜਾਬ ਨੂੰ ਬਿਜਲੀ ਦੀਆਂ ਲਾਈਨਾਂ ਅਤੇ ਖੰਭਿਆਂ ਦੇ ਉਲਝਣ ਤੋਂ ਮੁਕਤ ਕਰਨ ਦੀ ਪਹਿਲਕਦਮੀ ਸ਼ੁਰੂ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਪਿੰਡ ਸਤੋਜ ਵਿਚ ਇਕ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ।
ਸਤੋਜ ਵਿਚ 8 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੀਆਂ ਲਾਈਨਾਂ ਨੂੰ ਅੰਡਰਗਰਾਊਂਡ ਕੀਤਾ ਜਾਵੇਗਾ। 7 ਕਿਲੋਮੀਟਰ ਹਾਈ-ਟੈਂਸ਼ਨ ਅਤੇ 9.5 ਕਿਲੋਮੀਟਰ ਲੋ-ਟੈਂਸ਼ਨ ਲਾਈਨਾਂ ਅੰਡਰਗਰਾਊਂਡ ਕੀਤੀਆਂ ਜਾਣਗੀਆਂ। 41 ਕਿਲੋਮੀਟਰ ਬਿਜਲੀ ਦੀਆਂ ਤਾਰਾਂ ਜ਼ਮੀਨਦੋਜ਼ ਕੀਤੀਆਂ ਜਾਣਗੀਆਂ, ਜਿਸ ਨਾਲ 800 ਖਪਤਕਾਰਾਂ ਦੇ ਘਰਾਂ ਨੂੰ ਜੋੜਿਆ ਜਾਵੇਗਾ।
ਇਸ ਨਾਲ ਫ਼ਸਲਾਂ ਦੀ ਅੱਗ ਅਤੇ ਬਿਜਲੀ ਦੀਆਂ ਲਾਈਨਾਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਵੀ ਰੋਕਿਆ ਜਾਵੇਗਾ।
;
;
;
;
;
;
;
;