ਅੱਠਵੀਂ ਕਲਾਸ ਦੇ ਵਿਦਿਆਰਥੀ ਦੀ ਟਰੱਕ ਹੇਠਾਂ ਆ ਕੇ ਮੌਤ
ਫਤਿਆਬਾਦ, (ਤਰਨਤਾਰਨ), 18 ਮਈ (ਹਰਵਿੰਦਰ ਸਿੰਘ ਧੂੰਦਾ)- ਫਤਿਆਬਾਦ ਕਸਬੇ ਵਿਚ ਨਿਵਾਸੀ ਨਰਿੰਦਰ ਤੇਜਪਾਲ ਦੇ 14 ਸਾਲਾ ਅੱਠਵੀ ਕਲਾਸ ਵਿਚ ਪੜਦੇ ਲੜਕੇ ਧੀਰਜ ਕੁਮਾਰ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਮੁੰਡਾ ਸਵੇਰੇ ਰੋਜ਼ਾਨਾ ਵਾਂਗ ਆਪਣੇ ਸਾਈਕਲ ’ਤੇ ਸਕੂਲ ਜਾ ਰਿਹਾ ਸੀ ਕਿ ਉਧਰੋਂ ਆ ਰਹੇ ਸਿਲੰਡਰਾਂ ਵਾਲੇ ਟਰੱਕ ਵਾਲੇ ਡਰਾਈਵਰ ਦੀ ਅਣ-ਗਹਿਲੀ ਕਾਰਨ ਉਹ ਟਰੱਕ ਦੇ ਟਾਇਰ ਹੇਠ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
;
;
;
;
;
;
;
;