ਲੋਕਾਂ ਨੂੰ ਬਚਤ ਦਾ ਸੁਨੇਹਾ ਦੇ ਕੇ ਆਪ ਵਿਦੇਸ਼ ਘੁੰਮ ਰਹੇ ਹਨ ਪ੍ਰਧਾਨ ਮੰਤਰੀ- ਮੁੱਖ ਮੰਤਰੀ ਮਾਨ
ਚੰਡੀਗੜ੍ਹ, 16 ਮਈ- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਸਾਰੀਆਂ ਪ੍ਰਕਿਰਿਆਂ ਨੂੰ ਮੌਨੀਟਰ ਕਰਾਂਗੇ ਅਤੇ ਕਿਸੇ ਵੀ ਯੋਗ ਨਾਗਰਿਕ ਦੀ ਵੋਟ ਕੱਟੀ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਐੱਸ.ਆਈ.ਆਰ. ਨੂੰ ਲੈ ਕੇ ਪੰਜਾਬ ਵਿਚ ਨੈਗਟੀਵਿਟੀ ਨਹੀਂ ਫੈਲਣ ਦੇਵਾਂਗੇ ਅਤੇ ਅਸੀਂ ਚੋਣ ਕਮਿਸ਼ਨ ਨਾਲ ਵੀ ਰਾਬਤਾ ਰੱਖ ਕੇ ਚੱਲ ਰਹੇ ਹਾਂ।
ਇਸਤੋਂ ਇਲਾਵਾ ਮੁੱਖ ਮੰਤਰੀ ਮਾਨ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਬਚਤ ਦਾ ਸੁਨੇਹਾ ਦੇ ਕੇ ਆਪ ਵਿਦੇਸ਼ ਘੁੰਮ ਰਹੇ ਹਨ ਅਤੇ ਵਿਸ਼ਵ ਗੁਰੂ ਬਣਨਾ ਸੀ, ਵਿਸ਼ਵ ਚੇਲੇ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਪ ‘ਵਰਕ ਫ਼ਰਾਮ ਹੋਮ’ ਕਰ ਲੈਣ ਅਤੇ ਚੋਣਾਂ ਲੰਘਣ ਤੋਂ ਬਾਅਦ ਮਹਿੰਗਾਈ ਵਧਾ ਦਿੱਤੀ ਗਈ।
;
;
;
;
;
;
;
;
;