JALANDHAR WEATHER

ਵਲਟੋਹਾ ਵਿਚ ਪੁਲਿਸ ਤੇ ਗੈਂਗਸਟਰ ਸਾਥੀਆਂ ਵਿਚਾਲੇ ਹੋਈ ਕਰਾਸ ਫਾਇਰਿੰਗ

ਅਮਰਕੋਟ, 13 ਮਈ- ਭੱਟੀ, ਥਾਣਾ ਵਲਟੋਹਾ ਦੇ ਅਧੀਨ ਆਉਂਦੀ ਪੰਚਾਇਤ ਅੱਡਾ ਵਲਟੋਹਾ ਦੇ ਪਿੰਡ ਕੋਟਲੀ ਵਾਸਵਾ ਸਿੰਘ ਵਾਲੀ ਸਾਈਡ ਪੁਲਿਸ ਤੇ ਗੈਂਗਸਟਰ ਦੇ ਦੋ ਸਾਥੀਆਂ ਨਾਲ ਹੋ ਰਹੀ ਕਰਾਸ ਫਾਇਰਿੰਗ ਦੌਰਾਨ ਪੁਲਿਸ ਟੀਮ ‘ਤੇ ਅਚਾਨਕ ਉਨ੍ਹਾਂ ਦੇ ਹੋਰ ਦੋ ਸਾਥੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਐਸ. ਐਸ. ਪੀ. ਸੁਰਿੰਦਰ ਲਾਬਾ ਵਲੋਂ ਪੱਤਰਕਾਰਾਂ ਨੂੰ ਦਿੰਦਿਆਂ ਦੱਸਿਆ ਗਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਜਾਂ ਰਹੀ ਸੀ ਤਾਂ ਦੋ ਸ਼ੱਕੀ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ। ਬਚਾਅ ਵਿਚ ਪੁਲਿਸ ਫਾਇਰਿੰਗ ਵਿਚ ਉਹ ਗੰਭੀਰ ਜਖ਼ਮੀ ਹੋ ਗਏ ਜਿਨਾਂ ਦੀ ਪਹਿਚਾਣ ਸੰਨੀ ਤੇ ਸੁਖਵਿੰਦਰ ਵਜੋਂ ਹੋਈ।

ਥਾਣਾ ਵਲਟੋਹਾ ਦੀ ਪੁਲਿਸ ਟੀਮ ਘਟਨਾ ਸਥਾਨ ਤੇ ਸੀ। ਉਨ੍ਹਾਂ ਬਦਮਾਸ਼ਾਂ ਨੂੰ ਬਚਾਉਣ ਲਈ ਗੈਂਗਸਟਰ ਦੇ ਇਸ਼ਾਰੇ ‘ਤੇ ਆਏ ਦੋ ਮੋਟਰਸਾਈਕਲ ਸਵਾਰਾਂ ਵਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਗਈ, ਜਦੋਂ ਪੁਲਿਸ ਟੀਮ ਪਹਿਲਾਂ ਹੀ ਗੈਂਗਸਟਰ ਦੇ ਦੋ ਸਾਥੀਆਂ ਸੁਖਵਿੰਦਰ ਅਤੇ ਸੰਨੀ ਨਾਲ ਹੋ ਰਹੀ ਕਰਾਸ ਫਾਇਰਿੰਗ ਵਿੱਚ ਰੁੱਝੀ ਹੋਈ ਸੀ। ਇਸ ਦੌਰਾਨ ਉਨ੍ਹਾਂ ਦੇ ਦੋਵੇਂ ਸਾਥੀਆਂ ਦੇ ਪੈਰਾਂ ਵਿਚ ਗੋਲੀਆਂ ਲੱਗੀਆਂ।

ਜਦੋਂ ਪੁਲਿਸ ਟੀਮ ਕਰਾਸ ਫਾਇਰਿੰਗ ਵਾਲੀ ਥਾਂ ‘ਤੇ ਮੌਜੂਦ ਸੀ, ਤਦ ਦੋ ਮੋਟਰਸਾਈਕਲ ਸਵਾਰ ਹਮਲਾਵਰ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਟੀਮ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਕਰਾਸ ਫਾਇਰਿੰਗ ਤੋਂ ਬਾਅਦ ਦੋਵੇਂ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਪਛਾਣ ਸੰਨੀ ਤੇ ਅਕਾਸ਼ਦੀਪ ਵਜੋਂ ਹੋਈ। ਦੋਵੇਂ ਹਮਲਾਵਰਾਂ ਨੂੰ ਕਈ ਗੋਲੀਆਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਮੌਕੇ ਡੀ. ਐਸ. ਪੀ. ਡੀ ਸਿਵਦਰਸਨ ਸਿੰਘ, ਡੀ. ਐਸ. ਪੀ. ਭਿਖੀਵਿੰਡ, ਐਸ. ਐਚ. ਓ. ਅਵਤਾਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ