JALANDHAR WEATHER

ਕੁੱਟਮਾਰ ਦੇ ਮਾਮਲੇ ਵਿਚ ਸ਼ਾਮਿਲ 8 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ, 1 ਪਿਸਟਲ, 1 ਲੋਹੇ ਦਾ ਖੰਡਾ ਤੇ 1 ਨਲਕੇ ਦੀ ਹੱਥੀ ਕੀਤੀ ਬਰਾਮਦ

ਜੈਤੋ, 13 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਅਤੇ ਇਕਬਾਲ ਸਿੰਘ ਡੀ.ਐਸ.ਪੀ (ਸਬ-ਡਵੀਜਨ) ਜੈਤੋ ਵਲੋਂ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਹੈ ਕਿ ਥਾਣਾ ਜੈਤੋ ਵਲੋਂ ਦੁਕਾਨ ਅੰਦਰ ਦਾਖਿਲ ਹੋ ਕੇ ਕੁੱਟਮਾਰ ਦੀ ਵਾਰਦਾਤ ਵਿਚ ਸ਼ਾਮਿਲ ਗਿਰੋਹ ਦੇ 8 ਮੈਂਬਰਾ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਮਿਤੀ 11 ਮਈ ਦੀ ਰਾਤ ਨੂੰ ਟਿੱਬੀ ਸਾਹਿਬ ਰੋਡ, ਜੈਤੋ ਵਿਖੇ ਕਟਿੰਗ ਦਾ ਕੰਮ ਕਰਨ ਵਾਲੇ ਕਰਨ ਸਿੰਘ ਅਤੇ ਉਸਦੀ ਦੁਕਾਨ ਵਿਚ ਮੌਜੂਦ ਸੁਰਿੰਦਰ ਕੁਮਾਰ ਨੂੰ ਦੋਸ਼ੀ ਹਰਦੀਪ ਸਿੰਘ ਵਣਜਾਰਾ ਵਲੋ ਆਪਣੇ ਸਾਥੀਆ ਨਾਲ ਮਿਲ ਕੇ ਮਾਰ ਦੇਣ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਾਫੀ ਸੱਟਾਂ ਮਾਰਨ ਉਪਰੰਤ ਮੌਕੇ ਤੋਂ ਫਰਾਰ ਹੋ ਗਏ ਸਨ।

ਜਿਸ ਸਬੰਧੀ ਸੂਚਨਾ ਮਿਲਣ ਤੇ ਪੁਲਿਸ ਵਲੋਂ ਮੁਦੱਈ ਕਰਨ ਸਿੰਘ ਦੇ ਬਿਆਨਾ ਦੇ ਅਧਾਰ ਤੇ ਥਾਣਾ ਜੈਤੋ ਵਿਖੇ ਮੁਕੱਦਮਾ ਨੰਬਰ 109 ਮਿਤੀ 12.05.2026 ਅਧੀਨ ਧਾਰਾ 109, 331(6), 115(2), 118(1), 324(4), 351(3), 191(3), 190 ਬੀ.ਐਨ.ਐਸ 25,27/54/59 ਅਸਲਾ ਐਕਟ ਦਰਜ ਰਜਿਸਟਰ ਕਰਕੇ ਦੋਸ਼ੀਆ ਦੀ ਭਾਲ ਸ਼ੁਰੂ ਕੀਤੀ ਗਈ।

ਇਸ ਦੌਰਾਨ ਇੰਸਪੈਕਟਰ ਨਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਜੈਤੋ ਵਲੋਂ ਪੁਲਿਸ ਟੀਮਾਂ ਨਾਲ ਤੁਰੰਤ ਕਾਰਵਾਈ ਕਰਦੇ ਹੋਏ ਇਸ ਮਾਮਲੇ ਵਿਚ ਮੁੱਖ ਦੋਸ਼ੀ ਹਰਦੀਪ ਸਿੰਘ ਉਰਫ ਵਣਜਾਰਾ, ਉਸਦੀ ਪਤਨੀ ਸੁਮਨ ਕੌਰ ਅਤੇ ਹੋਰ 5 ਦੋਸ਼ੀਆ ਵਿਸ਼ੇਸ਼ ਮਹਿਤਾ ਉਰਫ ਮੱਤਾ, ਜਸਪ੍ਰੀਤ ਸਿੰਘ ਉਰਫ ਜੱਸੂ, ਲਖਨ, ਹਰਪ੍ਰੀਤ ਸਿੰਘ ਅਤੇ ਬੌਬੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਇਸ ਮਾਮਲੇ ਵਿਚ 01 ਜੁਵੇਨਾਇਲ ਨੂੰ ਵੀ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਪਾਰਟੀ ਵਲੋਂ ਗ੍ਰਿਫਤਾਰ ਦੋਸ਼ੀ ਹਰਦੀਪ ਸਿੰਘ ਉਰਫ ਵਣਜਾਰਾ ਦੀ ਨਿਸ਼ਾਨਦੇਹੀ ਪਰ ਉਸ ਪਾਸੋਂ 1 ਪਿਸਟਲ 32 ਬੋਰ ਸਮੇਤ ਮੈਗਜੀਨ ਬਰਾਮਦ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਦੂਸਰੇ ਦੋਸ਼ੀਆਂ ਪਾਸੋ 1 ਨਲਕੇ ਦੀ ਹੱਥੀ ਅਤੇ 1 ਲੋਹੇ ਦਾ ਖੰਡਾ ਦਾ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋ ਇਲਾਵਾ 2 ਸਪਲੈਂਡਰ ਮੋਟਰਸਾਈਕਲ ਵੀ ਕਬਜੇ ਵਿਚ ਲਏ ਗਏ ਹਨ। ਜੋ ਇਹ ਸਾਰੇ ਦੋਸ਼ੀ ਜੈਤੋ ਦੇ ਰਿਹਾਇਸ਼ੀ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗ੍ਰਿਫਤਾਰ ਦੋਸ਼ੀਆਂ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ, ਮੁੱਖ ਦੋਸ਼ੀ ਹਰਦੀਪ ਸਿੰਘ ਉਰਫ ਵਣਜਾਰਾ ਖਿਲਾਫ ਇਸ ਤੋ ਪਹਿਲਾ ਵੀ ਨਸ਼ੇ ਦੀ ਤਸਕਰੀ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੁੱਲ 21 ਮਾਮਲੇ ਦਰਜ ਰਜਿਸਟਰ ਹਨ। ਇਸ ਤੋਂ ਇਲਾਵਾ ਹੋਰ ਦੋਸ਼ੀਆ ਖਿਲਾਫ ਵੀ ਪਹਿਲਾ 5 ਮਾਮਲੇ ਦਰਜ ਰਜਿਸਟਰ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ