ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਜ਼ਿਲ੍ਹਾ ਬਠਿੰਡਾ ਦੀ ਨਗਰ ਕੌਂਸਲ ਸੰਗਤ ਲਈ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਦੇ ਪੇਪਰ ਦਾਖਲ ਨਹੀਂ ਕੀਤੇ
ਸੰਗਤ ਮੰਡੀ (ਬਠਿੰਡਾ), 13 ਮਈ (ਦੀਪਕ ਸ਼ਰਮਾ)- ਪੰਜਾਬ ਅੰਦਰ ਨਗਰ ਕੌਂਸਲ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਲਈ ਉਮੀਦਵਾਰਾਂ ਵਲੋਂ ਅੱਜ ਆਪਣੇ ਨਾਮਜ਼ਦਗੀਆਂ ਪੇਪਰ ਦਾਖ਼ਲ ਕਰਨ ਦਾ ਪਹਿਲਾ ਦਿਨ ਸੀ। ਇਸ ਪਹਿਲੇ ਦਿਨ ਵਿਚ ਅੱਜ ਜ਼ਿਲ੍ਹਾ ਬਠਿੰਡਾ ਦੀ ਨਗਰ ਕੌਂਸਲ ਸੰਗਤ ਲਈ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਦੇ ਪੇਪਰ ਦਾਖਲ ਨਹੀਂ ਕੀਤੇ।
ਇਹ ਜਾਣਕਾਰੀ ਦਿੰਦੇ ਹੋਏ ਅੱਜ ਰਿਟਰਨਿੰਗ ਅਫ਼ਸਰ ਹਰਪ੍ਰੀਤ ਸਾਗਰ ਨੇ ਦੱਸਿਆ ਕਿ ਸੰਗਤ ਮੰਡੀ ਦੇ 9 ਵਾਰਡਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ 13 ਮਈ ਤੋਂ 16 ਮਈ ਤੱਕ ਸਵੇਰੇ 11ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ ਜਾਣਗੀਆਂ ਅਤੇ 19 ਤਰੀਕ ਨੂੰ ਜੋ ਉਮੀਦਵਾਰ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈਣੇ ਚਾਹੁੰਦਾ ਹੈ ਲੈ ਸਕਦਾ ਹੈ।
ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੋਟਿੰਗ ਪ੍ਰਣਾਲੀ ਵਿਚ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਤਾਂ ਜੋ ਕਿ ਅਮਨ ਸ਼ਾਂਤੀ ਨਾਲ ਇਸ ਵੋਟਿੰਗ ਪ੍ਰਣਾਲੀ ਨੂੰ ਨੇਪਰੇ ਚੜਾਇਆ ਜਾ ਸਕੇ।
;
;
;
;
;
;
;
;