ਤੀਰਥ ਕੌਰ ਨੇ ਜਲੰਧਰ ਜ਼ਿਲੇ ਵਿਚ ਕਾਮਰਸ ’ਚ ਕੀਤਾ ਪਹਿਲਾ ਸਥਾਨ ਹਾਸਲ
ਗੁਰਾਇਆ, 13 ਮਈ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਨਿਵਾਸੀ ਅਤੇ ਸਰਕਾਰੀ ਸੀਨੀਅਰ.ਸੈਕੰਡਰੀ ਸਮਾਰਟ ਸਕੂਲ ਕੰਨਿਆ ਬੜਾ ਪਿੰਡ ਦੀ ਵਿਦਿਆਰਥਣ ਨੇ ਕਮਾਰਸ ਗਰੁੱਪ ’ਚ ਮੈਰਿਟ ਸੂਚੀ ’ਚ 14ਵਾਂ ਸਥਾਨ ਅਤੇ ਜ਼ਿਲ੍ਹਾ ਜਲੰਧਰ ’ਚ ਪਹਿਲਾ ਸਥਾਨ ਹਾਸਲ ਕਰਕੇ ਗੁਰਾਇਆ ਅਤੇ ਬੜਾ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਤੀਰਥ ਕੌਰ ਜਿਸ ਦੇ ਮਾਤਾ ਨੀਰੂ ਸਿਲਾਈ ਦਾ ਕੰਮ ਕਰਦੇ ਹਨ ਅਤੇ ਪਿਤਾ ਚੰਦਰ ਮੋਹਣ ਜੋ ਕਿ ਇੱਕ ਆਮ ਨਾਗਰਿਕ ਹਨ।
ਵਿਦਿਆਰਥਣ ਨੇ 487/500 ਅੰਕ ਹਾਸਲ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਇਸ ਮੌਕੇ ਤੀਰਥ ਕੌਰ ਨੇ ਦੱਸਿਆ ਕਿ ਉਹ ਸੀ.ਏ. ਬਨਣਾ ਚਾਹੁੰਦੀ ਹੈ। ਇਸ ਮੌਕੇ ਉਸ ਨੇ ਆਪਣੀ ਜਿੱਤ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਨੂੰ ਦੱਸਿਆ ਹੈ।
;
;
;
;
;
;
;
;