ਸਕੂਲ ਜਾ ਰਹੇ ਵਿਦਿਆਰਥੀਆਂ ਦਾ ਮੋਟਰਸਾਈਕਲ ਹੋਇਆ ਹਾਦਸਾਗ੍ਰਸਤ, ਇੱਕ ਦੀ ਮੌਤ, ਤਿੰਨ ਜ਼ਖਮੀ
ਤਪਾ ਮੰਡੀ, (ਬਰਨਾਲਾ)13 ਮਈ (ਵਿਜੇ ਸ਼ਰਮਾ)- ਦਿਨ ਚੜ੍ਹਦੇ ਹੀ ਬੁੱਧਵਾਰ ਦੀ ਸਵੇਰ ਇਕ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਕੂਲੀ ਵਿਦਿਆਰਥੀਆਂ ਦਾ ਮੋਟਰਸਾਈਕਲ ਹਾਦਸਾ ਗ੍ਰਸਤ ਹੋ ਗਿਆ ਜਿਸ ਵਿਚ ਇਕ ਸਕੂਲੀ ਵਿਦਿਆਰਥੀ ਦੀ ਮੌਤ ਅਤੇ ਤਿੰਨ ਵਿਦਿਆਰਥੀ ਜਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ, ਬਾਜ਼ੀਗਰ ਬਸਤੀ ਦੇ ਵਿਦਿਆਰਥੀ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਤਪਾ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਵਿਚ ਜਾ ਰਹੇ ਸਨ ਜਦ ਉਹ ਤਪਾ ਦੇ ਅੰਦਰਲੀ ਗਊਸ਼ਾਲਾ ਨਜ਼ਦੀਕ ਪਹੁੰਚੇ ਤਾਂ ਸੜਕ ਪਾਰ ਕਰ ਰਹੇ ਇਕ ਵਿਅਕਤੀ ਦੇ ਨਾਲ ਉਹਨਾਂ ਦੀ ਮੋਟਰਸਾਈਕਲ ਬੇਕਾਬੂ ਹੋ ਕੇ ਹਾਦਸਾ ਗ੍ਰਸਤ ਹੋ ਗਿਆ।
ਇਸ ਹਾਦਸੇ ਵਿਚ 11ਵੀਂ ਦੇ ਵਿਦਿਆਰਥੀ ਖੁਦਬਖਸ਼ ਸਿੰਘ, ਗੁਰਦੀਪ ਸਿੰਘ, ਬਲਕਰਨ ਸਿੰਘ, ਹਰਜੋਤ ਸਿੰਘ ਅਤੇ ਰਸਤਾ ਪਾਰ ਕਰਨ ਵਾਲਾ ਲਵਪ੍ਰੀਤ ਸਿੰਘ ਜਖ਼ਮੀ ਹੋ ਗਏ। ਇਹਨਾਂ ਨੂੰ ਤਪਾ ਦੇ ਸਰਕਾਰੀ ਹਸਪਤਾਲ ਵਿਖੇ ਗਊਸ਼ਾਲਾ ਵਿਚ ਬਣੇ ਮੰਦਿਰ ਦੇ ਪੁਜਾਰੀ ਅਰਵਿੰਦ ਸ਼ਾਸਤਰੀ ਤੇ ਹੋਰਨਾਂ ਵਲੋਂ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵਲੋਂ ਖੁਦਬਖਸ਼ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਦੋ ਦੀ ਹਾਲਤ ਨਾਜ਼ੁਕ ਹੋਣ ਕਾਰਨ ਬਾਹਰ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
;
;
;
;
;
;
;
;