JALANDHAR WEATHER

ਸਹੁਰੇ ਪਰਿਵਾਰ ਦੀ ਮਿਲੀ ਭੁਗਤ ਨਾਲ ਕੁੱਟਮਾਰ ਦੇ ਲਗਾਏ ਦੋਸ਼

ਚੋਗਾਵਾਂ/ ਅੰਮ੍ਰਿਤਸਰ, 12 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਭਿੰਡੀਸੈਦਾਂ ਅਧੀਨ ਆਉਂਦੇ ਸਰਹੱਦੀ ਪਿੰਡ ਛੰਨ ਕੁਹਾਲੀ ਦੀ ਇਕ ਗਰਭਵਤੀ ਔਰਤ ਨੇ ਸਹੁਰੇ ਪਰਿਵਾਰ ਦੀ ਮਿਲੀਭੁਗਤ ਨਾਲ ਕੁੱਟਮਾਰ ਤੇ ਜ਼ਬਰਦਸਤੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਇਸ ਸੰਬੰਧੀ ਸੋਨਾ ਕੌਰ ਪਤਨੀ ਜਸਪਾਲ ਸਿੰਘ ਵਾਸੀ ਛੰਨ ਕੁਹਾਲੀ ਨੇ ਦੱਸਿਆ ਕਿ ਮੇਰਾ ਵਿਆਹ 7 ਸਾਲ ਪਹਿਲਾਂ ਜਸਪਾਲ ਸਿੰਘ ਵਾਸੀ ਛੰਨ ਕੁਹਾਲੀ ਨਾਲ ਹੋਇਆ। ਮੇਰੀਆਂ ਤਿੰਨ ਲੜਕੀਆਂ ਹਨ। ਮੈਂ ਚਾਰ ਮਹੀਨੇ ਤੋਂ ਗਰਭਵਤੀ ਹਾਂ। ਮੇਰਾ ਪਤੀ ਪਿੰਡ ਬਹੁਤ ਘੱਟ ਆਉਂਦਾ ਹੈ। ਜਦੋਂ ਵੀ ਪਿੰਡ ਆਉਂਦਾ ਹੈ ਤਾਂ ਉਹ ਮੇਰੀ ਕੁੱਟਮਾਰ ਕਰਦਾ ਹੈ। ਮੈਨੂੰ ਘਰ ਵਿਚ ਰੱਖਣਾ ਨਹੀਂ ਚਾਹੁੰਦਾ। ਮੇਰਾ ਸਹੁਰਾ ਪਰਿਵਾਰ ਵੀ ਮੇਰੀ ਕੋਈ ਨਹੀਂ ਸੁਣਦਾ।

ਉਨ੍ਹਾਂ ਦੋਸ਼ ਲਗਾਇਆ ਕਿ ਬੀਤੀ 21 ਮਾਰਚ 2026 ਦੀ ਰਾਤ ਮੇਰੇ ਸਹੁਰੇ ਦੀ ਮਿਲੀਭੁਗਤ ਨਾਲ ਸੁਖਪ੍ਰੀਤ ਸਿੰਘ ਨੇ  ਮੇਰੇ ਨਾਲ ਜ਼ਬਰਦਸਤੀ ਕੀਤੀ। ਮੈਂ ਰਾਤ ਹੀ ਆਪਣੀਆਂ ਤਿੰਨ ਬੱਚੀਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਕੋਟਲੀ ਦੋਸੰਧੀ ਚਲੀ ਗਈ ਤੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਿਆ। ਇਸ ਸੰਬੰਧੀ ਅਸੀਂ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਲਿਖਤੀ ਦਰਖਾਸਤ ਵੀ ਦਿੱਤੀ। ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਸੰਬੰਧੀ ਵਿਰੋਧੀ ਧਿਰ ਦੇ ਸੁਲੱਖਣ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਸਾਰੇ ਲੱਗੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ। ਉਨ੍ਹਾਂ ਉਲਟਾ ਦੋਸ਼ ਲਾਇਆ ਕਿ ਇਹ ਪਤੀ-ਪਤਨੀ ਦੋਵਾਂ ਦੀ ਲੜਾਈ ਹੈ। ਉਨਾਂ ਜਸਪਾਲ ਸਿੰਘ ਨੂੰ ਸੱਟਾਂ ਲਗਾਈਆਂ। ਜਿਸ ਦਾ ਰਿਜ਼ਲਟ ਵੀ ਮਿਲਿਆ ਹੈ। ਜਿਸ ਕਰਕੇ ਉਹ ਝੂਠੇ ਦੋਸ਼ ਲਗਾ ਰਹੀ ਹੈ।ਇਸ ਸੰਬੰਧੀ ਪੁਲਿਸ ਥਾਣਾ ਭਿੰਡੀ ਸੈਦਾਂ ਨਾਲ ਸੰਪਰਕ ਕਰਨ ਉਤੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੂਰੇ ਤੱਥਾਂ ਦੀ ਬਾਰੀਕੀ ਨਾਲ ਪੜਤਾਲ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ