ਆਸ਼ਾ ਭੌਂਸਲੇ ਦੀ ਮੌਤ ਨਾਲ ਸੰਗੀਤਕ ਖੇਤਰ ਦੇ ਸੁਨਹਿਰੀ ਯੁੱਗ ਦਾ ਅੰਤ ਹੋਇਆ- ਮੁਖ ਮੰਤਰੀ
ਚੰਡੀਗੜ੍ਹ, 12 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਆਸ਼ਾ ਭੌਂਸਲੇ ਦੀ ਮੌਤ ਉਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਪ੍ਰਸਿੱਧ ਗਾਇਕਾ ਤੇ 'ਪਦਮ ਵਿਭੂਸ਼ਣ' ਪੁਰਸਕਾਰ ਜੇਤੂ ਆਸ਼ਾ ਭੌਂਸਲੇ ਜੀ ਦੇ ਬੇਵਕਤੀ ਦੇਹਾਂਤ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਸੰਗੀਤ ਦੇ ਖੇਤਰ ਵਿਚ ਇਕ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ ਹੈ.. ਇਹ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਭਾਰਤੀ ਸੰਗੀਤ ਜਗਤ ਵਿਚ ਉਨ੍ਹਾਂ ਦੁਆਰਾ ਦਿਤੇ ਗਏ ਅਨਮੋਲ ਯੋਗਦਾਨ ਨੂੰ ਆਉਣ ਵਾਲੇ ਯੁੱਗਾਂ ਤੱਕ ਯਾਦ ਰੱਖਿਆ ਜਾਵੇਗਾ। ਇਸ ਦੁੱਖ ਦੀ ਘੜੀ ਵਿਚ, ਮੇਰੀਆਂ ਡੂੰਘੀਆਂ ਸੰਵੇਦਨਾਵਾਂ ਪਰਿਵਾਰ ਅਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨਾਲ ਹਨ।
;
;
;
;
;
;
;
;