ਰਾਵੀ ਦਰਿਆ ਵਿਚ ਡੁੱਬਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਡੇਰਾ ਬਾਬਾ ਨਾਨਕ, 12 ਅਪ੍ਰੈਲ (ਹੀਰਾ ਸਿੰਘ ਮਾਂਗਟ) -ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਧਰਮਕੋਟ ਪੱਤਣ ਵਿਖੇ ਰਾਵੀ ਦਰਿਆ ਵਿਚ ਡੁੱਬਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਪ੍ਰਭਜੋਤ ਸਿੰਘ (12) ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਧਰਮਕੋਟ ਪੱਤਣ ਵਜੋਂ ਹੋਈ ਹੈ। ਪ੍ਰਭਜੋਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਆਪਣੇ ਪਿੰਡ ਦੇ ਹੀ ਇਕ ਹੋਰ ਦੋਸਤ ਨਾਲ ਰਾਵੀ ਦਰਿਆ ਵਿਚ ਨਹਾਉਣ ਵਾਸਤੇ ਗਿਆ ਸੀ ਜਿਸਦਾ ਪੈਰ ਡੂੰਘੇ ਪਾਣੀ ਵਿਚ ਪੈਣ ਕਾਰਨ ਉਹ ਡੁੱਬ ਗਿਆ, ਜਿਸ ਦੀ ਲਾਸ਼ ਨੂੰ ਅੱਜ ਕਾਫੀ ਜੱਦੋ-ਜਹਿਦ ਬਾਅਦ ਪਿੰਡ ਵਾਸੀਆ ਤੇ ਗੋਤਾਖੋਰਾਂ ਦੀ ਮਦਦ ਨਾਲ ਲੱਭਿਆ ਗਿਆ ਹੈ।
;
;
;
;
;
;
;
;