2.5 ਕਿਲੋ ਆਰ.ਡੀ.ਐਕਸ. ਨਾਲ ਲੈਸ ਆਈ.ਈ.ਡੀ.ਸਣੇ 2 ਕਾਬੂ, ਹਥਿਆਰ ਵੀ ਬਰਾਮਦ
ਚੰਡੀਗੜ੍ਹ, 28 ਫਰਵਰੀ- ਸਟੇਟ ਸਪੈਸ਼ਲ ਆਪ੍ਰੇਸ਼ਨਸ ਸੈਲ ਨੇ ਪੰਜਾਬ ਵਿਚ ਵੱਡੀ ਆਤੰਕੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ। ਐਸ.ਐਸ.ਓ.ਸੀ. ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ 2.5 ਕਿਲੋ ਆਰਡੀਐਕਸ ਨਾਲ ਲੈਸ ਆਈ.ਈ.ਡੀ. ਬਰਾਮਦ ਕੀਤੀ, ਜਿਸ ਵਿਚ ਰਿਮੋਟ ਅਤੇ ਟਾਈਮਰ ਦੋਵੇਂ ਡਿਟੋਨੇਸ਼ਨ ਸਿਸਟਮ ਸਨ। ਪੁਲਿਸ ਨੇ ਮਹਾਵੀਰ ਕੁਮਾਰ ਉਰਫ ਕਾਕਾ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਨੂੰ ਗ੍ਰਿਫ਼ਤਾਰ ਕਰਕੇ ਗਲੌਕ ਪਿਸਤੌਲ ਤੇ ਕਾਰਤੂਸ ਵੀ ਕਬਜ਼ੇ ਵਿਚ ਲਏ। ਜਾਂਚ ‘ਚ ਸਾਹਮਣੇ ਆਇਆ ਕਿ ਮੋਡਿਊਲ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰਿਆਂ ‘ਤੇ ਚੱਲ ਰਿਹਾ ਸੀ। ਦੋਵੇਂ ਮੁਲਜ਼ਮ ਪੁਲਿਸ ਰਿਮਾਂਡ ‘ਤੇ ਹਨ।
;
;
;
;
;
;
;
;