JALANDHAR WEATHER

ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੁਆਰਾ ਵਿਸ਼ੇਸ਼ "ਪਾਸਪੋਰਟ ਸੁਰੈਂਡਰ ਕੈਂਪ" ਲਗਾਇਆ

ਮਿਲਾਨ (ਇਟਲੀ), 28 ਫਰਵਰੀ (ਹਰਦੀਪ ਸਿੰਘ ਕੰਗ)- ਉੱਤਰੀ ਇਟਲੀ ਦੇ ਮਿਲਾਨ ਸ਼ਹਿਰ ਵਿਚ ਸਥਿਤ ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੁਆਰਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਵਿਸ਼ੇਸ਼ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਕੌਂਸਲੇਟ ਜਨਰਲ ਦੇ ਮਿਲਾਨ ਦਫਤਰ ਵਿਖੇ ਵਿਸ਼ੇਸ਼ ਤੌਰ ਉਤੇ ਇਕ ਰੋਜ਼ਾ ਪਾਸਪੋਰਟ ਸੁਰੈਂਡਰ ਕੈਂਪ ਲਗਾਇਆ ਗਿਆ। ਜਿਸ ਵਿਚ 200 ਤੋਂ ਵੱਧ ਅਰਜ਼ੀਆਂ ਉਤੇ ਤੁਰੰਤ ਕਾਰਵਾਈ ਕੀਤੀ ਗਈ।

ਇਸ ਵਾਰ ਇਹ ਕੈਂਂਪ ਵੈਨੇਤੋ ਸੂਬੇ ਨਾਲ਼ ਸਬੰਧਿਤ ਸੀ, ਜਿਸ ਦੌਰਾਨ ਵੈਨੇਤੋ ਰਾਜ ਦੇ ਵੱਖ-ਵੱਖ ਜ਼ਿਲਿਆਂ ਤੋਂ ਵੱਡੀ ਗਿਣਤੀ ਭਾਰਤੀ ਵਿਅਕਤੀ ਇਸ ਕੈਂਪ ਵਿਚ ਪਹੁੰਚੇ। ਕੈਂਪ ਦੌਰਾਨ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਅਤੇ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ ਸਮੇਂ ਸਿਰ ਕੀਤਾ ਗਿਆ। ਕੌਂਸਲੇਟ ਜਨਰਲ ਦੁਆਰਾ ਅਜਿਹੇ ਕੈਂਪ ਸ਼ਨੀਵਾਰ ਵਾਲੇ ਦਿਨ ਭਾਵ ਇਟਲੀ ਵਿਚ ਛੁੱਟੀ ਵਾਲੇ ਦਿਨ ਲੱਗਣ ਕਰਕੇ ਇੱਥੇ ਰਹਿਣ ਵਾਲੇ ਭਾਰਤੀਆਂ ਨੂੰ ਅਜਿਹੇ ਕੈਂਪਾਂ ਦਾ ਬਹੁਤ ਜ਼ਿਆਦਾ ਫਾਇਦਾ ਮਿਲ ਰਿਹਾ ਹੈ, ਕਿਉਂਕਿ ਇਸ ਤਰ੍ਹਾਂ ਉਨ੍ਹਾਂ ਨੂੰ ਆਪਣੇ ਕੰਮਾਂ-ਕਾਰਾਂ ਤੋਂ ਵਿਸ਼ੇਸ਼ ਛੁੱਟੀ ਨਹੀਂ ਕਰਨੀ ਪੈਂਦੀ।ਕੌਸਲੇਟ ਜਨਰਲ ਦੇ ਅਜਿਹੇ ਉਪਰਾਲਿਆਂ ਦੀ ਉੱਤਰੀ ਇਟਲੀ ਵਿਚ ਵਸਦੇ ਭਾਰਤੀ ਭਾਈਚਾਰੇ ਦੁਆਰਾ ਖੂਬ ਸ਼ਾਲਾਘਾ ਵੀ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ