ਮੋਗਾ ’ਚ ਬੱਸ ਰੋਕ ਕੇ ਡਰਾਈਵਰ ਨਾਲ ਕੁੱਟਮਾਰ, ਬਦਮਾਸ਼ ਕੈਸ਼ ਬੈਗ ਖੋਹ ਕੇ ਫਰਾਰ
ਮੋਗਾ, 23 ਫਰਵਰੀ-ਮੋਗਾ- ਬਰਨਾਲਾ ਕੌਮੀ ਸ਼ਾਹ ਮਾਰਗ ਉਤੇ ਅੱਜ ਦੁਪਹਿਰ ਚਿੱਟੇ ਦਿਨ 3.40 ਵਜੇ ਮੋਗਾ ਤੋਂ ਸੰਗਰੂਰ ਜਾ ਰਹੀ ਇੱਕ ਪੀ. ਆਰ. ਟੀ. ਸੀ. ਦੀ ਬੱਸ 13ਵੀ. ਆਈ. 1171 ਜਦੋਂ ਬੱਸ ਅੱਡੇ ਉਤੇ ਪੁੱਜੀ ਤਾਂ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਸਵਾਰੀ ਚੜ੍ਹਾਉਣ ਦੇ ਬਹਾਨੇ ਡਰਾਈਵਰ ਦੀ ਕੁੱਟਮਾਰ ਕਰਨੀ ਸ਼ੁਰੁ ਕਰ ਦਿੱਤੀ ਤੇ ਕੈਸ਼ ਬੈਗ ਖੋਹ ਕੇ ਫਰਾਰ ਹੋ ਗਏ। ਕੌਮੀ ਸ਼ਾਹ ਮਾਰਗ ਉਤੇ ਅਫ਼ਰਾ ਤਫ਼ਰੀ ਦਾ ਮਾਹੌਲ ਹੈ ਅਤੇ ਇਕ ਘੰਟਾ ਬੀਤਣ ਮਗਰੋਂ ਵੀ ਪੁਲਸ ਨਹੀਂ ਪੁੱਜੀ ਹੈ। ਆਪ ਸਰਕਾਰ ਕਾਨੂੰਨ ਵਿਵਸਥਾ ਕਾਬੂ ਰੱਖਣ ਵਿਚ ਫ਼ੇਲ ਹੈ। ਬੱਸ ਵਿਚ ਸਵਾਰ ਔਰਤਾਂ ਕਸ਼ਮੀਰ ਕੌਰ, ਰਣਜੀਤ ਕੌਰ ਆਦਿ ਨੇ ਦੱਸਿਆ ਕਿ ਕੰਡਕਟਰ ਸੁਰਜੀਤ ਸਿੰਘ ਦੀ ਕੁੱਟਮਾਰ ਕਰਕੇ ਉਸਦੀ ਪੱਗ ਉਤਾਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੈ।
;
;
;
;
;
;
;