ਪੰਜਾਬ ਦੀ ਜਵਾਨੀ ਨੂੰ ਲੱਗਿਆ ਗ੍ਰਹਿਣ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਤਪਾ ਮੰਡੀ, (ਬਰਨਾਲਾ) 23 ਫਰਵਰੀ (ਪ੍ਰਵੀਨ ਗਰਗ)- ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫਲ ਬਣਾਉਣ ਲਈ ਭਾਵੇਂ ਦਿਨ ਰਾਤ ਇਕ ਕੀਤਾ ਹੋਇਆ ਹੈ, ਪ੍ਰੰਤੂ ਦੂਜੇ ਪਾਸੇ ਜ਼ਮੀਨੀ ਪੱਧਰ ਤੇ ਇਸ ਦੀ ਤਸਵੀਰ ਕੁਝ ਹੋਰ ਹੀ ਹੈ। ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦਾਅਵੇ ਠੁੱਸ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ। ਜਿਸਦੀ ਤਾਜ਼ਾ ਮਿਸਾਲ ਢਿਲਵਾਂ ਡਰੇਨ ਨਜ਼ਦੀਕ ਸਥਿਤ ਖੇਤਾਂ 'ਚ ਦੇਖਣ ਨੂੰ ਮਿਲੀ, ਜਿੱਥੇ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮ੍ਰਿਤਕ ਪਾਇਆ ਗਿਆ। ਜਿਸ ਦੀ ਪਹਿਚਾਣ ਰਾਜੂ ਸਿੰਘ (30) ਜਮਾਲਾ ਪੱਤੀ ਰੱਲਾ ਵਜੋਂ ਹੋਈ ਹੈ।
ਮੌਕੇ ਉਤੇ ਪਹੁੰਚੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਨੇ ਦੱਸਿਆ ਕਿ ਢਿੱਲਵਾਂ ਡਰੇਨ ਨਜ਼ਦੀਕ ਸਥਿਤ ਖੇਤਾਂ 'ਚ ਇਕ ਬੱਕਰੀਆਂ ਵਾਲਾ ਆਪਣੀਆਂ ਬੱਕਰੀਆਂ ਚਰਾ ਰਿਹਾ ਸੀ ਤਾਂ ਉਸਦੀ ਨਜ਼ਰ ਉਕਤ ਨੌਜਵਾਨ ਉਤੇ ਪਈ, ਜੋ ਖੇਤ ਵਿਚ ਡਿੱਗਿਆ ਪਿਆ ਸੀ ਦੇ ਨਜ਼ਦੀਕ ਇੱਕ ਸਰਿੰਜ ਪਈ। ਮ੍ਰਿਤਕ ਨੌਜਵਾਨ ਤਿੰਨ ਧੀਆਂ ਅਤੇ ਇਕ ਪੁੱਤਰ ਦਾ ਪਿਓ ਹੈ, ਜੋ ਆਪਣੀ ਇਕ ਧੀ ਸਮੇਤ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਪਣੇ ਸਹੁਰੇ ਘਰ ਜਾ ਰਿਹਾ ਸੀ। ਪੁਲਿਸ ਨੇ ਤੁਰੰਤ ਨੌਜਵਾਨ ਦੇ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਸੂਚਨਾ ।
;
;
;
;
;
;
;