ਆਪ ਸਰਕਾਰ ਪੰਜਾਬ ਦੀ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਜਾ ਰਹੀ ਹੈ-ਸੰਧਵਾ
ਖੇਮਕਰਨ, 23 ਫਰਵਰੀ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਸਰਹੱਦੀ ਕਸਬਾ ਖੇਮਕਰਨ ਵਿਖੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਦੀ ਆਪ ਸਰਕਾਰ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਜਾ ਰਹੀ ਹੈ। ਜਦਕਿ ਸੂਬਾ ਸਰਕਾਰ ਪਹਿਲਾਂ ਹੀ ਜ਼ਿਆਦਾਤਰ ਵਾਅਦੇ ਅਮਲ ਵਿਚ ਲਿਆ ਚੁੱਕੀ ਹੈ। ਇਸ ਕਰਕੇ ਆਪ ਸਰਕਾਰ ਸੂਬਾ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਫਿਰ ਦੁਬਾਰਾ ਜਨਤਾ ਦੀ ਕਚਹਿਰੀ ਵਿਚ ਜਾਵੇਗੀ।
ਉਨ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਤੇ ਖਾਸ ਕਰਕੇ ਕਿਸਾਨ ਵਿਰੋਧੀ ਦੱਸਦੇ ਹੋਏ ਕਿਹਾ ਕਿ ਦੇਸ਼ ਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤਾ ਗਿਆ ਸਮਝੌਤਾ ਹਰ ਵਰਗ ਉਤੇ ਅਸਰ ਪਾਵੇਗਾ।ਸਪੀਕਰ ਸੰਧਵਾ ਖੇਮਕਰਨ ਵਿਚ ਇਕ ਨਿੱਜੀ ਸਮਾਗਮ ਵਿਚ ਸ਼ਾਮਲ ਹੋਣ ਲਈ ਡਾਇਰੈਕਟਰ ਜੇਲ੍ਹ ਵਿਭਾਗ ਸੁਰਜੀਤ ਸਿੰਘ ਭੂਰਾ ਦੇ ਸੱਦੇ ਉਤੇ ਆਏ ਹੋਏ ਸਨ । ਜਦਕਿ ਉਨ੍ਹਾਂ ਨਾਲ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵੀ ਹਾਜ਼ਰ ਸਨ।
;
;
;
;
;
;
;
;