ਪੰਜਾਬ 'ਚ ਇਸ ਵਾਰ ਨਹੀਂ ਵਧਣਗੀਆਂ ਸ਼ਰਾਬ ਦੀਆਂ ਕੀਮਤਾਂ - ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 23 ਫਰਵਰੀ - ਪੰਜਾਬ ਵਿਚ ਇਸ ਸਾਲ ਸ਼ਰਾਬ ਸ਼ਰਾਬ ਦੀਆਂ ਕੀਮਤਾਂ ਨਹੀਂ ਵਧਣਗੀਆਂ। ਇਹ ਐਲਾਨ ਖ਼ਜ਼ਾਨਾ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਰਦਿਆਂ ਕਿਹਾ ਕਿ ਇਹ ਫੈਸਲਾ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ।। ਉਨ੍ਹਾਂ ਕਿਹਾ ਕਿ ਦੇਸੀ ਸ਼ਰਾਬ ਦਾ 3 ਫ਼ੀਸਦੀ ਕੋਟਾ ਵਧਾਇਆ ਗਿਆ ਹੈ। ਸਾਲ 2025-26 ਦਾ 1 ਹਜ਼ਾਰ 20 ਕਰੋੜ ਰੁਪਏ ਦਾ ਟਾਰਗੇਟ ਅਸੀਂ ਪੂਰਾ ਕੀਤਾ ਹੈ ਤੇ ਸਾਲ 2026-27 ਲਈ 12 ਹਜ਼ਾਰ 800 ਕਰੋੜ ਦਾ ਟਾਰਗੇਟ ਰੱਖਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਦਾ ਬਜਟ ਇਜਲਾਸ 6 ਮਾਰਚ ਤੋਂ 16 ਮਾਰਚ ਤੱਕ ਹੋਵੇਗਾ ਤੇ 8 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ।ਇਸ ਵਾਰ ਦਾ ਬਜਟ ਮਹਿਲਾਵਾਂ ਨੂੰ ਸਮਰਪਿਤ ਹੋਵੇਗਾ ਤੇ ਲੋਕਪੱਖੀ ਹੋਵੇਗਾ।
;
;
;
;
;
;
;
;