ਵਿਦੇਸ਼ ਬੈਠੇ ਗੈਂਗਸਟਰ ਸਾਭਾ ਗੋਬਿੰਦਗੜ੍ਹ ਦੇ ਨਾਲ ਮਿਲ ਕੇ ਫ਼ਿਰੌਤੀ ਦਾ ਰੈਕਟ ਚਲਾਉਣ ਵਾਲਾ ਰਾਹੁਲ ਬਿਸ਼ਟ ਵੀ ਗ੍ਰਿਫ਼ਤਾਰ
ਚੰਡੀਗੜ, 21 ਜਨਵਰੀ (ਕਪਿਲ ਵਧਵਾ) - ਚੰਡੀਗੜ੍ਹ ਦੇ ਸੈਕਟਰ 32 ਵਿਚ ਫਾਰਮੇਸੀ 'ਤੇ ਗੋਲੀਆਂ ਚਲਾਉਣ ਵਾਲੇ ਤਿੰਨ ਮੁਲਜ਼ਮਾਂ ਦਾ ਬੁੱਧਵਾਰ ਤੜਕਸਾਰ ਜੀਰੀ ਮੰਡੀ ਨਜ਼ਦੀਕ ਐਨਕਾਊਂਟਰ ਕਰ ਦਿੱਤਾ ਗਿਆ, ਜਿਸ ਵਿਚ ਦੋ ਮੁਲਜ਼ਮਾਂ ਦੇ ਪੈਰਾਂ ਵਿਚ ਗੋਲੀ ਲੱਗੀ ਜਦਕਿ ਇਕ ਪੁਲਿਸ ਅਧਿਕਾਰੀ ਵੀ ਗੋਲੀ ਲੱਗਣ 'ਤੇ ਬੁਲੇਟ ਪਰੂਫ ਜੈਕਟ ਕਰਨ ਵਾਲ-ਵਾਲ ਬਚ ਗਿਆ। ਇਸ ਮਾਮਲੇ ਵਿਚ ਮੁਕਾਬਲੇ ਉਪਰੰਤ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਹੁਲ ਬਿਸ਼ਟ , ਰਾਹੁਲ, ਦੇਵਲ ਸ਼ਰਮਾ ਰਿੱਕੀ ਵਾਸੀਆਨ ਹੱਲੋਮਾਜਰਾ ਅਤੇ ਕੁਲਵਿੰਦਰ ਸਿੰਘ ਉਰਫ ਪ੍ਰੀਤ ਵਾਸੀ ਨਰਾਇਣਗੜ੍ਹ ਮੁਹਾਲੀ ਵਜੋਂ ਹੋਈ ਹੈ। ਇਨ੍ਹਾਂ ਤੋਂ ਤਿੰਨ ਨਾਜਾਇਜ਼ ਅਸਲੇ ਵੀ ਬਰਾਮਦ ਕੀਤੇ ਗਏ ਹਨ।
ਇਸ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੰਦਿਆ ਐੱਸ.ਪੀ. ਕ੍ਰਾਈਮ ਜਸਬੀਰ ਸਿੰਘ ਨੇ ਕਿਹਾ ਕਿ 15 ਜਨਵਰੀ ਨੂੰ ਸੇਵਕ ਫਾਰਮੇਸੀ 'ਤੇ 2 ਵਿਅਕਤੀਆਂ ਵਲੋਂ ਫ਼ਿਰੌਤੀ ਲੈਣ ਲਈ ਗੋਲੀਬਾਰੀ ਕੀਤੀ ਗਈ ਸੀ। ਜਾਂਚ ਦੌਰਾਨ ਰਾਹੁਲ ਬਿਸ਼ਟ ਦਾ ਨਾਮ ਸਾਹਮਣੇ ਆਇਆ ਸੀ, ਜੋ ਕਿ ਵਿਦੇਸ਼ ਬੈਠੇ ਗੈਂਗਸਟਰ ਸਾਭਾ ਗੋਬਿੰਦਗੜ੍ਹ ਦੇ ਨਾਲ ਮਿਲ ਕੇ ਫ਼ਿਰੌਤੀ ਦਾ ਰੈਕਟ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਹੀ ਇਨ੍ਹਾਂ ਇਕ ਪੈਟਰੋਲ ਪੰਪ 'ਤੇ ਫਾਇਰਿੰਗ ਕਰਨੀ ਸੀ, ਪਰ ਮੌਕਾ ਨਾ ਮਿਲਣ ਕਾਰਨ ਇਨ੍ਹਾਂ ਪੈਟਰੋਲ ਪੰਪ ਦੇ ਮਾਲਕ ਦੀ ਗੱਡੀ 'ਤੇ ਫਾਇਰਿੰਗ ਕੀਤੀ। ਕ੍ਰਾਈਮ ਨੇ ਗੁਪਤ ਸੂਚਨਾ ਮਿਲਣ 'ਤੇ ਜੀਰੀ ਮੰਡੀ ਨੇੜੇ ਨਾਕਾਬੰਦੀ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਵਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ, ਜਿਸ ਤੋਂ ਬਾਅਦ ਮੁਕਾਬਲੇ ਵਿਚ ਦੋ ਮੁਲਜ਼ਮਾਂ ਨੂੰ ਗੋਲੀ ਲੱਗ ਗਈ। ਉਨ੍ਹਾਂ ਕਿਹਾ ਕਿ ਰਾਹੁਲ ਬਿਸ਼ਟ ਜੋਂ ਕਿ ਇਸ ਪੂਰੇ ਰੈਕਟ ਦਾ ਸੰਚਾਲਕ ਸੀ, ਨੂੰ ਪਹਿਲਾ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੇ ਕਬਜ਼ੇ ਚੋਂ ਪੁਲਿਸ ਨੂੰ 46.26 ਗ੍ਰਾਮ ਹੈਰੋਇਨ, 392 ਗ੍ਰਾਮ ਅਫ਼ੀਮ ਅਤੇ ਇਕ ਦੇਸੀ ਕੱਟਾ ਬਰਾਮਦ ਹੋਇਆ ਸੀ। ਪੁਲਿਸ ਨੇ ਕੁੱਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਚੰਡੀਗੜ੍ਹ ਸੈਕਟਰ-32, ਜੀਰੀ ਮੰਡੀ ਅਤੇ ਜਲੰਧਰ ਵਿਖੇ ਗੋਲੀਬਾਰੀ ਦੇ ਨਾਲ ਨਾਲ ਇਕ ਐਨ.ਡੀ.ਪੀ.ਐੱਸ. ਦੇ ਮਾਮਲੇ ਵਿਚ ਵੱਡੀ ਸਫਲਤਾ ਮਿਲੀ ਹੈ।
;
;
;
;
;
;
;
;
;