ਸੀ.ਆਰ.ਪੀ.ਐਫ਼. ਸਹਾਇਕ ਕਮਾਂਡੈਂਟ ਸਿਮਰਨ ਬਾਲਾ ਗਣਤੰਤਰ ਦਿਵਸ ਮੌਕੇ ਕਰੇਗੀ ਪੁਰਸ਼ ਟੁਕੜੀ ਨੂੰ ਕਮਾਂਡ
ਨਵੀਂ ਦਿੱਲੀ, 21 ਜਨਵਰੀ- ਅਧਿਕਾਰੀਆਂ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੀ ਰਹਿਣ ਵਾਲੀ 26 ਸਾਲਾ ਸੀ.ਆਰ.ਪੀ.ਐਫ਼. ਸਹਾਇਕ ਕਮਾਂਡੈਂਟ ਸਿਮਰਨ ਬਾਲਾ 26 ਜਨਵਰੀ ਨੂੰ ਦਿੱਲੀ ਦੇ ਕਰਤਵਯ ਪਥ 'ਤੇ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲਵੇਗੀ। ਉਹ ਆਪਣੀ ਫੋਰਸ ਦੀ ਇਕ ਪੁਰਸ਼ ਟੁਕੜੀ ਦੀ ਅਗਵਾਈ ਕਰੇਗੀ। ਇਹ ਇਕ ਇਤਿਹਾਸਕ ਪਲ ਹੋਵੇਗਾ, ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਮਹਿਲਾ ਅਧਿਕਾਰੀ ਗਣਤੰਤਰ ਦਿਵਸ ਪਰੇਡ ਵਿਚ ਸੀ.ਆਰ.ਪੀ.ਐਫ਼. ਪੁਰਸ਼ ਟੁਕੜੀ ਦੀ ਅਗਵਾਈ ਕਰੇਗੀ। ਉਹ ਇਸ ਰਾਸ਼ਟਰੀ ਸਮਾਗਮ ਵਿਚ 140 ਤੋਂ ਵੱਧ ਪੁਰਸ਼ ਕਰਮਚਾਰੀਆਂ ਦੀ ਟੁਕੜੀ ਦੀ ਕਮਾਂਡ ਕਰੇਗੀ।
;
;
;
;
;
;
;
;
;