ਅਨਪੜ੍ਹ ਮਹਿਲਾ ਦੇ ਨਾਂਅ 'ਤੇ ਹੋਏ ਦਸਤਖ਼ਤ , ਖੋਹਿਆ ਵੋਟ ਪਾਉਣ ਦਾ ਅਧਿਕਾਰ
ਅਮਰਗੜ੍ਹ,14 ਦਸੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਹਲਕਾ ਅਮਰਗੜ੍ਹ ਦੇ ਪਿੰਡ ਬਨਭੌਰਾ ਵਿਖੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਇਕ ਮਹਿਲਾ ਵੋਟਰ ਦੀ ਵੋਟ ਪਹਿਲਾਂ ਹੀ ਭੁਗਤਾਨ ਹੋਣ ਦਾ ਮਾਮਲਾ ਸਾਹਮਣੇ ਆਇਆ। ਪੀੜਤ ਧਿਰ ਨੇ ਪ੍ਰਸ਼ਾਸਨ ਅਤੇ ਸੱਤਾਧਾਰੀ ਧਿਰ ਤੇ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਗਾਏ ਹਨ। ਪਿੰਡ ਬਨਭੌਰਾ ਦੀ ਵਸਨੀਕ ਜਸਵੀਰ ਕੌਰ ਪਤਨੀ ਜ਼ੋਰਾ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥ ਨੰਬਰ 66 ਤੇ ਪਹੁੰਚੀ ਸੀ। ਪਰ ਉੱਥੇ ਮੌਜੂਦ ਮੁਲਾਜ਼ਮਾਂ ਨੇ ਉਸ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਉਸ ਦੀ ਵੋਟ ਪਹਿਲਾਂ ਹੀ ਪੈ ਚੁੱਕੀ ਹੈ ਅਤੇ ਕਾਗਜ਼ਾਂ ਤੇ ਉਸ ਦੇ ਦਸਤਖ਼ਤ ਵੀ ਮੌਜੂਦ ਹਨ।ਜਸਵੀਰ ਕੌਰ ਨੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਅਨਪੜ੍ਹ ਹੈ ਅਤੇ ਦਸਤਖ਼ਤ ਨਹੀਂ ਕਰ ਸਕਦੀ, ਫਿਰ ਵੋਟਰ ਸੂਚੀ 'ਤੇ ਦਸਤਖ਼ਤ ਕਿਸ ਨੇ ਕੀਤੇ? ਉਸ ਨੇ ਆਪਣਾ ਹੱਥ ਦਿਖਾਉਂਦਿਆਂ ਕਿਹਾ ਕਿ ਉਸ ਦੇ ਹੱਥ 'ਤੇ ਕੋਈ ਸਿਆਹੀ ਵੀ ਨਹੀਂ ਲੱਗੀ ਹੋਈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸ ਨੇ ਵੋਟ ਨਹੀਂ ਪਾਈ। ਕਾਫੀ ਜੱਦੋ-ਜਹਿਦ ਦੇ ਬਾਵਜੂਦ ਉਸ ਨੂੰ ਵੋਟ ਪਾਉਣ ਦਾ ਹੱਕ ਨਹੀਂ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਜਸਵੀਰ ਕੌਰ ਦੇ ਪੁੱਤਰ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਰੋਸ ਜ਼ਾਹਰ ਕੀਤਾ ਹੈ।
;
;
;
;
;
;
;
;