JALANDHAR WEATHER

ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਜ਼ਿਲ੍ਹੇ ਅੰਦਰ ਸ਼ਾਮ 4 ਵਜੇ ਤੱਕ 49.05 ਫੀਸਦੀ ਹੋਈ ਵੋਟਿੰਗ

ਸ੍ਰੀ ਮੁਕਤਸਰ ਸਾਹਿਬ, 14 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੌਰਾਨ 4 ਪੰਚਾਇਤ ਸੰਮਤੀਆਂ ਦੇ 95 ਜ਼ੋਨਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 13 ਜ਼ੋਨਾਂ ’ਤੇ ਸ਼ਾਮ 4.00 ਵਜੇ ਤੱਕ ਪਈਆਂ ਵੋਟਾਂ ਦੌਰਾਨ 49.05 ਫ਼ੀਸਦੀ ਪੋਲਿੰਗ ਹੋਈ। ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਬਲਾਕ ਸ੍ਰੀ ਮੁਕਤਸਰ ਸਾਹਿਬ ਲਈ ਭਾਈ ਮਹਾਂ ਸਿੰਘ ਬਲਾਕ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ, ਬਲਾਕ ਮਲੋਟ ਲਈ ਚੋਣ ਸ਼ਾਖਾ ਮਲੋਟ, ਬਲੈਕ ਰੋਸ ਕਲੱਬ, ਸੀ.ਆਰ.ਸੀ. ਬਿਲਡਿੰਗ ਮਲੋਟ ਵਿਖੇ, ਬਲਾਕ ਲੰਬੀ ਲਈ ਮੇਨ ਕੈਂਪਸ ਮਿਮਿਟ ਕਾਲਜ ਮਲੋਟ ਵਿਖੇ ਅਤੇ ਬਲਾਕ ਗਿੱਦੜਬਾਹਾ ਲਈ ਸ.ਸ.ਸ.ਸਕੂਲ (ਲੜਕੇ) ਗਿੱਦੜਬਾਹਾ ਵਿਖੇ ਬਣਾਏ ਗਏ ਕਾਊਂਟਿੰਗ ਸੈਂਟਰਾਂ ਵਿਖੇ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਸ਼ਾਮ 4.00 ਵਜੇ ਤੱਕ ਸ੍ਰੀ ਮੁਕਤਸਰ ਸਾਹਿਬ ਬਲਾਕ ਵਿਚ 54.59 ਫ਼ੀਸਦੀ, ਮਲੋਟ ਬਲਾਕ ਵਿਚ 50.90 ਫ਼ੀਸਦੀ , ਗਿੱਦੜਬਾਹਾ ਬਲਾਕ ਵਿਚ 50.10 ਫ਼ੀਸਦੀ ਅਤੇ ਲੰਬੀ ਬਲਾਕ ਵਿਚ 40.60 ਫ਼ੀਸਦੀ ਪੋਲਿੰਗ ਹੋਈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਵੋਟਾਂ ਲਈ 629 ਪੋਲਿੰਗ ਬੂਥ ਬਣਾਏ ਗਏ। ਇਨ੍ਹਾਂ ਵੋਟਾਂ ਦੌਰਾਨ ਚੋਣ ਲੜਣ ਵਾਲੇ ਕੁੱਲ 514 (ਪੰਚਾਇਤ ਸੰਮਤੀ ਦੇ 446 ਅਤੇ ਜ਼ਿਲ੍ਹਾ ਪਰਿਸ਼ਦ ਦੇ 68) ਉਮੀਦਵਾਰ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ