JALANDHAR WEATHER

ਵੋਟਿੰਗ ਕਾਰਜ਼ ਸ਼ਾਂਤੀਪੂਰਨ ਮੁਕੰਮਲ ਕਰਨ ਲਈ ਸਮੁੱਚਾ ਚੋਣ ਅਮਲਾ ਅਤੇ ਰਾਜਸੀ ਪਾਰਟੀਆਂ ਵਧਾਈ ਦੀਆਂ ਪਾਤਰ -ਐਸ.ਡੀ.ਐਮ.

ਬੁਢਲਾਡਾ, 14 ਦਸੰਬਰ (ਸਵਰਨ ਸਿੰਘ ਰਾਹੀ) - ਬੁਢਲਾਡਾ ਬਲਾਕ ਅਧੀਨ ਪੈਂਦੇ 4 ਜ਼ਿਲ੍ਹਾ ਪ੍ਰੀਸ਼ਦ ਅਤੇ 25 ਬਲਾਕ ਸੰਮਤੀ ਜੋ਼ਨਾਂ ਲਈ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਮੁਕੰਮਲ ਹੋਣ 'ਤੇ ਸਮੁੱਚੇ ਚੋਣ ਅਮਲੇ ਅਤੇ ਰਾਜਸੀ ਪਾਰਟੀਆਂ ਦੇ ਵਰਕਰਾਂ ਨੂੰ ਵਧਾਈ ਦਿੰਦਿਆਂ ਸਬ ਡਵੀਜ਼ਨ ਮੈਜਿਸਟਰੇਟ- ਕਮ- ਮੁੱਖ ਬਲਾਕ ਚੋਣ ਅਧਿਕਾਰੀ ਗਗਨਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਵੋਟਾਂ ਦੌਰਾਨ ਸਮੁੱਚੀਆਂ ਪਾਰਟੀਆਂ ਦੇ ਵਰਕਰਾਂ ਵਲੋਂ ਪਿੰਡ ਪੱਧਰ 'ਤੇ ਆਪਸੀ ਸਦਭਾਵਨਾ ਅਤੇ ਪਿਆਰ ਨਾਲ ਜੋ ਵੋਟਾਂ ਦਾ ਅਮਲ ਨੇਪਰੇ ਚਾੜ੍ਹਨ 'ਚ ਸਹਿਯੋਗ ਕੀਤਾ ਹੈ ਉਸ ਨਾਲ ਲੋਕਤੰਤਰ ਹੋਰ ਮਜ਼ਬੂਤ ਹੋਇਆ ਹੈ ।ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਧਿਕਾਰੀ- ਕਮ- ਡਿਪਟੀ ਕਮਿਸ਼ਨਰ ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਮੁੱਚੇ ਚੋਣ ਹਮਲੇ ਨੇ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਡਿਊਟੀਆਂ ਨਿਭਾ ਕੇ ਲੋਕਾਂ ਵਿਚ ਪ੍ਰਸ਼ਾਸਨ ਦੇ ਵਿਸ਼ਵਾਸ ਨੂੰ ਹੋਰ ਪੱਕਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਮੁੱਚੇ ਬਲਾਕ ਅੰਦਰ ਨਿਰਧਾਰਤ 4 ਵਜੇ ਤੱਕ ਕੁੱਲ 55 ਫ਼ੀਸਦੀ ਤੱਕ ਵੋਟ ਪ੍ਰਤੀਸ਼ਤ ਪੋਲ ਹੋ ਚੁੱਕੀ ਸੀ, ਪਰੰਤੂ ਕੁੱਲ ਵੋਟਿੰਗ 50 ਫ਼ੀਸਦੀ ਦੇ ਕਰੀਬ ਰਹਿਣ ਦਾ ਅਨੁਮਾਨ ਹੈ। ਇਸ ਮੌਕੇ ਹਿਰਦੇਪਾਲ ਸਿੰਘ ਨਾਇਬ ਤਹਿਸੀਲਦਾਰ ਬੁਢਲਾਡਾ ਅਤੇ ਚੋਣ ਕਾਨੂੰਗੋ ਅਮਰ ਨਾਥ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ