JALANDHAR WEATHER

ਜ਼ਿਲ੍ਹਾ ਮਾਨਸਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਪ੍ਰਤੀ ਲੋਕਾਂ ਦਾ ਰੁਝਾਨ ਮੱਠਾ

ਬੁਢਲਾਡਾ, 14 ਦਸੰਬਰ (ਸਵਰਨ ਸਿੰਘ ਰਾਹੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਚੱਲ ਰਹੀ ਵੋਟਿੰਗ ਦੌਰਾਨ ਜ਼ਿਲ੍ਹਾ ਮਾਨਸਾ ਅੰਦਰ ਲੋਕਾਂ ਦਾ ਰੁਝਾਨ ਮੱਠਾ ਹੀ ਜਾਪ ਰਿਹਾ ਹੈ , ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਇਸ ਪੋਲਿੰਗ ਦੇ 12 ਵਜੇ ਤੱਕ ਜ਼ਿਲੇ ਅੰਦਰ ਕੁਲ 21 ਫੀਸਦੀ ਵੋਟਿੰਗ ਹੋਈ ਹੈ। ਜੇਕਰ ਵੱਖ ਵੱਖ ਬਲਾਕਾ ਦੀ ਵੋਟਿੰਗ ਦੇਖੀਏ ਤਾਂ ਬੁਢਲਾਡਾ ਬਲਾਕ ਚ 21.22 ਫੀਸਦੀ, ਝੁਨੀਰ ਬਲਾਕ 21.68, ਮਾਨਸਾ ਬਲਾਕ 20.73 ਫੀਸਦੀ,ਸਰਦੂਲਗੜ੍ਹ ਬਲਾਕ ਅੰਦਰ 19.93 ਫੀਸਦੀ ਵੋਟਾਂ ਪੋਲ ਹੋਈਆਂ ਸਨ। ਬਲਾਕ ਬਲਾਡਾ ਦੀਆਂ ਸੀਟਾਂ ਉੱਪਰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਆਪੋ ਆਪਣੀ ਜਿੱਤ ਦਾ ਦਾਅਵ ਕਰ ਰਹੇ ਹਨ ਪਿੰਡ ਕਲੀਪੁਰ ਵਿਖੇ ਪੋਲਿੰਗ ਬੂਥਾਂ ਤੇ ਬੈਠੇ ਪਾਰਟੀ ਵਰਕਰਾਂ ਦਾ ਹੌਸਲਾ ਅਫਜਾਈ ਕਰਨ ਲਈ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਅਤੇ ਸੀਨੀਅਰ ਆਗੂ ਬੱਲਮ ਸਿੰਘ ਕਲੀਪੁਰ ਨੇ ਕਿਹਾ ਕਿ ਉਹ ਬਲਾਕ ਬੁਢਲਾਡਾ ਦੀਆਂ ਸਾਰੀਆਂ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਸੀਟਾਂ ਤੇ ਸ਼ਾਨਦਾਰ ਜਿੱਤ ਹਾਸਿਲ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ