ਲੁਧਿਆਣਾ ਤੇ ਨਾਭਾ ’ਚ ਵੋਟਿੰਗ ਸ਼ੁਰੂ
ਇਆਲੀ ਥਰੀਕੇ/ ਫੁੱਲਾਂਵਾਲ, ਨਾਭਾ (ਲੁਧਿਆਣਾ, ਪਟਿਆਲਾ), 14 ਦਸੰਬਰ (ਦੁੱਗਰੀ, ਦੁਲੱਦੀ)- ਜ਼ਿਲ੍ਹਾ ਲੁਧਿਆਣਾ ਦੇ ਅਧੀਨ ਆਉਂਦੇ ਹਲਕਾ ਗਿੱਲ ਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਧਾਂਦਰਾ ਅਤੇ ਬਲਾਕ ਸੰਮਤੀ ਦੇ ਜੋਨ ਸਤਜੋਤ ਨਗਰ ਵਿਖੇ ਵੋਟਾਂ ਪੈਣ ਦਾ ਕੰਮ ਪੂਰੇ ਸਮੇਂ ਅਨੁਸਾਰ ਸ਼ੁਰੂ ਹੋਇਆ। ਉੱਘੇ ਸਮਾਜ ਸੇਵੀ ਦਵਿੰਦਰ ਸਿੰਘ ਗਰੇਵਾਲ 83 ਸਾਲ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਬੂਥ ’ਤੇ ਪਹੁੰਚੇ। ਇਸ ਤਰ੍ਹਾਂ ਹੀ ਨਾਭਾ ਹਲਕੇ ਦੇ ਪਿੰਡਾਂ ਵਿਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਵੋਟਾਂ ਪੈਣ ਦਾ ਕੰਮ ਸਹੀ 8 ਵਜੇ ਸ਼ੁਰੂ ਹੋ ਗਿਆ ਹੈ। ਠੰਢ ਕਾਰਨ ਹਾਲੇ ਵੋਟਾਂ ਪੈਣ ਦੇ ਕੰਮ ਵਿਚ ਤੇਜ਼ੀ ਨਹੀਂ ਆਈ। ਹਲਕੇ ਦੇ ਪਿੰਡ ਦੁਲੱਦੀ ਵਿਖੇ ਲੋਕ ਵੋਟ ਪਾਉਣ ਲਈ ਆ ਰਹੇ ਹਨ।
;
;
;
;
;
;
;
;