JALANDHAR WEATHER

ਅਭਿਨੇਤਰੀ ਗੁਰਲੀਨ ਚੋਪੜਾ ਦੇ ਵਿਆਹ ਮੌਕੇ ਫ਼ਿਲਮੀ ਤੇ ਸੰਗੀਤਕ ਖੇਤਰ ਦੀਆਂ ਪੁੱਜੀਆਂ ਸ਼ਖ਼ਸੀਅਤਾਂ

ਚੰਡੀਗੜ੍ਹ, 12 ਦਸੰਬਰ (ਅਜਾਇਬ ਸਿੰਘ ਔਜਲਾ)- ਬਾਲੀਵੁੱਡ, ਪਾਲੀਵੁੱਡ ਦੇ ਨਾਲ-ਨਾਲ ਤਾਮਿਲ, ਤੇਲਗੂ ਤੇ ਮਰਾਠੀ ਆਦਿ ਭਾਸ਼ਾਵਾਂ ਦੀਆਂ ਫ਼ਿਲਮਾਂ 'ਚ ਅਦਾਕਾਰੀ ਨਿਭਾਉਣ ਵਾਲੀ ਅਭਿਨੇਤਰੀ ਗੁਰਲੀਨ ਚੋਪੜਾ ਅੱਜ ਇੱਥੇ ਸੈਕਟਰ-8 ਦੇ ਗੁਰਦੁਆਰਾ ਸਾਹਿਬ ਵਿਖੇ ਪੂਰੇ ਸਿੱਖੀ ਰੀਤੀ-ਰਿਵਾਜ਼ਾਂ ਨਾਲ ਵਿਆਹ ਬੰਧਨ 'ਚ ਬੱਝ ਗਏ। ਗੁਰਲੀਨ ਚੋਪੜਾ ਦਾ ਵਿਆਹ ਅੰਮ੍ਰਿਤਸਰ ਦੇ ਨਿਵਾਸੀ ਦਵਿੰਦਰ ਸਿੰਘ ਰੰਧਾਵਾ ਦੇ ਨਾਲ ਹੋਇਆ। ਇਸ ਮੌਕੇ 'ਤੇ ਫ਼ਿਲਮੀ ਤੇ ਸੰਗੀਤਕ ਖੇਤਰ ਦੀਆਂ ਸ਼ਖ਼ਸੀਅਤਾਂ 'ਚ ਪ੍ਰਸਿੱਧ ਅਦਾਕਾਰ ਤੇ ਫ਼ਿਲਮ ਲੇਖਕ ਰਾਣਾ ਰਣਬੀਰ, ਕੁਲਜਿੰਦਰ ਸਿੱਧੂ, ਅਨਿਤਾ ਸ਼ਬਦੀਸ਼, ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ, ਨਿਰਮਾਤਾ ਤੇ ਨਿਰਦੇਸ਼ਕ ਭੁਪਿੰਦਰ ਪਾਲੀ, ਗੌਰਵ ਤ੍ਰਹੇਣ, ਨਿਰਮਾਤਾ ਪ੍ਰਭਸ਼ਰਨ ਸਿੰਘ ਜਸਵਿੰਦਰ ਜੱਸੀ, ਪ੍ਰਸਿੱਧ ਗਾਇਕਾ ਸਤਵਿੰਦਰ ਬਿੱਟੀ, ਬਹੁਪੱਖੀ ਫ਼ਨਕਾਰਾਂ ਸਤਿੰਦਰ ਸੱਤੀ, ਡੌਲੀ ਸਿੰਘ,ਜਗਤਾਰ ਭੁੱਲਰ, ਜਗਜੀਤ ਸੰਧੂ, ਪ੍ਰੀਤ ਬਿੰਦਰਰੱਖੀਆਂ, ਮਨੀ ਔਜਲਾ, ਸਪਨ ਮਨਚੰਦਾ ਤੋਂ ਇਲਾਵਾ ਸਤਵੀਰ ਸੱਤੀ, ਜੱਸੀ ਸਮਾਣਾ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉੱਘੀ ਕਾਂਗਰਸੀ ਆਗੂ ਅੰਮ੍ਰਿਤਾ ਵੜਿੰਗ ਦੇ ਨਾਲ-ਨਾਲ ਹੋਰ ਵੀ ਫ਼ਨਕਾਰਾਂ ਤੇ ਸਮਾਜਿਕ ਸੇਵੀ ਲੋਕਾਂ ਵਲੋਂ ਉਨ੍ਹਾਂ ਦੀ ਜੋੜੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ