ਗੁਰਪ੍ਰੀਤ ਸਿੰਘ ਸੇਖੋਂ ਨੂੰ ਮਾਨਯੋਗ ਹਾਈਕੋਰਟ ਤੋਂ ਮਿਲੀ ਰਾਹਤ, ਕੱਲ੍ਹ ਹੋਣਗੇ ਜੇਲ੍ਹ ਤੋਂ ਰਿਹਾਅ
ਕੁੱਲਗੜ੍ਹੀ , 12 ਦਸੰਬਰ ( ਸੁਖਜਿੰਦਰ ਸਿੰਘ ਸੰਧੂ ) - ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪੁਲਿਸ ਵਲੋਂ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਮੁਦਕੀ ਜਿਨ੍ਹਾਂ ਦੀਆਂ ਧਰਮ ਪਤਨੀਆਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਾਜ਼ੀਦਪੁਰ ਅਤੇ ਫ਼ਿਰੋਜ਼ਸ਼ਾਹ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣਾਂ ਲੜ ਰਹੀਆਂ ਹਨ ,ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਸੀ , ਜਿਸ ਕਾਰਨ ਅੱਜ ਸਾਰਾ ਦਿਨ ਫ਼ਿਰੋਜ਼ਪੁਰ 'ਚ ਸਿਆਸੀ ਮਾਹੌਲ ਗਰਮਾਇਆ ਰਿਹਾ। ਫ਼ਿਰੋਜ਼ਪੁਰ ਜੇਲ੍ਹ ਪ੍ਰਸਾਸ਼ਨ ਵਲੋਂ ਕੁਝ ਕਰਨਾ ਦਾ ਹਵਾਲਾ ਦੇ ਉਨ੍ਹਾਂ ਨੂੰ ਜੇਲ੍ਹ ਵਿਚ ਰੱਖਣ ਤੋਂ ਅਸਮਰਥਾ ਪ੍ਰਗਟਾਈ ਸੀ, ਜਿਸ ਕਾਰਨ ਨਾਭਾ ਸੈਂਟਰਲ ਜੇਲ੍ਹ ਵਿਖੇ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੇ ਪਰਿਵਾਰ ਅਤੇ ਵਕੀਲਾਂ ਵਲੋਂ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ , ਜਿੱਥੇ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਮਾਣਯੋਗ ਅਦਾਲਤ ਵਲੋ ਜ਼ਮਾਨਤ ਦੇ ਆਰਡਰ ਕਰ ਦਿੱਤੇ ਗਏ ਹਨ। ਗੁਰਪ੍ਰੀਤ ਸਿੰਘ ਸੇਖੋਂ ਕੱਲ੍ਹ ਸਵੇਰੇ ਬਾਕੀ ਦੀ ਕਾਗਜ਼ੀ ਕਰਵਾਈ ਪੂਰੀ ਕਰ ਜੇਲ੍ਹ ਤੋਂ ਬਾਹਰ ਆ ਜਾਣਗੇ। ਉਨ੍ਹਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ। ਸਮਰਥਕ ਦਾਅਵਾ ਕਰ ਰਹੇ ਹਨ ਲੋਕਤੰਤਰ ਦੀ ਤਾਕਤ ਨਾਲ ਵੱਡੀ ਲੀਡ ਨਾਲ ਜਿੱਤਣਗੇ।
;
;
;
;
;
;
;
;