ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਧਰਨਾ
ਕੁੱਲਗੜ੍ਹੀ, (ਫ਼ਿਰੋਜ਼ਪੁਰ), 12 ਦਸੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਬਾਜ਼ੀਦਪੁਰ ਅਤੇ ਫਿਰੋਜ਼ਸ਼ਾਹ ਤੋਂ ਔਰਤਾਂ ਲਈ ਰਾਖਵੀਂ ਸੀਟ ਤੋਂ ਸਮਾਜਸੇਵੀ ਗੁਰਪ੍ਰੀਤ ਸਿੰਘ ਸੇਖੋਂ ਮੁਦਕੀ ਦੀਆਂ ਧਰਮ ਪਤਨੀਆਂ ਅਜ਼ਾਦ ਚੋਣਾਂ ਲੜ ਰਹੀਆਂ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਵੀ ਹੈ। ਜੋਨ ਫਿਰੋਜ਼ਸ਼ਾਹ ਤੋਂ ਕੁਲਜੀਤ ਕੌਰ ਸੇਖੋਂ ਅਤੇ ਜੋਨ ਬਾਜ਼ੀਦਪੁਰ ਤੋਂ ਮਨਦੀਪ ਕੌਰ ਸੇਖੋਂ ਵਲੋਂ ਚੋਣ ਨਿਸ਼ਾਨ ਟਰੱਕ ’ਤੇ ਚੋਣਾਂ ਲੜੀਆਂ ਜਾ ਰਹੀ ਹਨ।
ਸੇਖੋਂ ਦੇ ਪਰਿਵਾਰ ਅਤੇ ਸਮਰਥਕਾਂ ਵਲੋਂ ਚੋਣ ਪ੍ਰਚਾਰ ਪੂਰੇ ਸਿਖਰਾਂ ’ਤੇ ਚਲਾਇਆ ਜਾ ਰਿਹਾ ਹੈ। ਚੋਣ ਪ੍ਰਚਾਰ ਦੇ ਚਲਦਿਆਂ ਜ਼ਿਲ੍ਹਾ ਪੁਲਿਸ ਵਲੋਂ ਗੁਰਪ੍ਰੀਤ ਸਿੰਘ ਸੇਖੋਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਦੇ ਵਿਰੋਧ ’ਚ ਅੱਜ ਸੇਖੋਂ ਦੇ ਹਮਾਇਤੀਆਂ ਵਲੋਂ ਫਿਰੋਜ਼ਪੁਰ ਮੋਗਾ ਮਾਰਗ ’ਤੇ ਥਾਣਾ ਕੁੱਲਗੜ੍ਹੀ ਨਜ਼ਦੀਕ ਧਰਨਾ ਲੱਗਾ ਕੇ ਜਾਮ ਲੱਗਾ ਦਿੱਤਾ ਗਿਆ ਹੈ। ਇਸ ਧਰਨੇ ’ਚ ਸ਼੍ਰੋਮਣੀ ਅਕਾਲੀ ਦੇ ਸਾਬਕਾ ਵਿਧਾਇਕ ਜਗਿੰਦਰ ਸਿੰਘ ਵੀ ਸ਼ਾਮਿਲ ਹਨ। ਧਰਨੇ ਦਾ ਤਰਕ ਹੈ ਕਿ ਦੋਵਾਂ ਜੋਨਾਂ ’ਚ ਸੇਖੋਂ ਗਰੁੱਪ ਨੂੰ ਮਿਲ ਰਹੇ ਸਮਰਥਨ ਦੇ ਕਾਰਨ ਪੁਲਿਸ ਵਿਭਾਗ ਵਲੋਂ ਮੌਜੂਦਾ ਸਰਕਾਰ ਦੇ ਦਬਾਅ ਹੇਠ ਸੇਖੋਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਵਿਰੋਧ ਵਿਚ ਅੱਜ ਲੋਕਾਂ ਨੇ ਧਰਨਾ ਲਗਾਇਆ ਹੈ।
;
;
;
;
;
;
;
;
;