JALANDHAR WEATHER

ਨਾਕੇਬੰਦੀ ਦੌਰਾਨ ਬੱਸ ਵਿਚੋਂ 35 ਲੱਖ ਰੁੁਪਏ ਬਰਾਮਦ

ਪਠਾਨਕੋਟ/ਮਾਧੋਪੁਰ (ਵਿਨੋਦ, ਮਹਿਰਾ)12 ਦਸੰਬਰ - ਮਾਧੋਪੁਰ ਪੁਲਿਸ ਨਾਕੇ 'ਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਦੌਰਾਨ ਇਕ ਬੱਸ ਵਿਚੋਂ 35 ਲੱਖ ਰੁਪਏ ਬਰਾਮਦ ਹੋਏ ਹਨ। ਮੌਕੇ 'ਤੇ ਪੁਲਿਸ ਵਲੋਂ ਇਨਕਮ ਟੈਕਸ ਦੀ ਟੀਮ ਨੂੰ ਬੁਲਾ ਕੇ ਕੈਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਦਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਧੋਪੁਰ ਵਿਖੇ ਨਾਕਾ ਲਗਾਇਆ ਹੋਇਆ ਸੀ ਤੇ ਜੰਮੂ ਕਸ਼ਮੀਰ ਤੋਂ ਆ ਰਹੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਕ ਬੱਸ ਨੂੰ ਚੈੱਕ ਕੀਤਾ ਗਿਆ ਤਾਂ ਇਕ ਵਿਅਕਤੀ ਕੋਲੋਂ 35 ਲੱਖ ਰੁਪਏ ਬਰਾਮਦ ਹੋਏ। ਮੌਕੇ 'ਤੇ ਇਨਕਮ ਟੈਕਸ ਦੀ ਟੀਮ ਨੂੰ 35 ਲੱਖ ਰੁਪਏ ਦੀ ਨਕਦੀ ਸੌਂਪ ਦਿੱਤੀ ਗਈ, ਜਿਸ ਦੀ ਜਾਂਚ ਇਨਕਮ ਟੈਕਸ ਵਿਭਾਗ ਕਰੇਗਾ। ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਕੋਲੋਂ ਇਹ ਨਗਦੀ ਬਰਾਮਦ ਹਈ, ਉਸ ਦੀ ਪਹਿਚਾਨ ਗੋਪਾਲ ਸ਼ਰਮਾ ਵਾਸੀ ਕਠੂਆ ਜੰਮੂ ਕਸ਼ਮੀਰ ਦੇ ਰੂਪ ਵਿਚ ਹੋਈ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ