ਭੁਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਜਾਪਾਨ
ਟੋਕੀਓ, 12 ਦਸੰਬਰ- ਅੱਜ ਸਵੇਰੇ ਇਕ ਵਾਰ ਫਿਰ ਜਾਪਾਨ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 8:14 ਵਜੇ ਆਇਆ। ਭੂਚਾਲ ਦੀ ਤੀਬਰਤਾ 6.7 ਮਾਪੀ ਗਈ। ਇਸ ਦੇ ਨਾਲ ਹੀ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਸੀ, ਹਾਲਾਂਕਿ ਬਾਅਦ ਵਿੱਚ ਇਸਨੂੰ ਵਾਪਸ ਲੈ ਲਿਆ ਗਿਆ।
ਜਾਪਾਨ ਮੌਸਮ ਵਿਗਿਆਨ ਏਜੰਸੀ ਦੇ ਅਨੁਸਾਰ ਦੇਸ਼ ਦੇ ਉੱਤਰ-ਪੂਰਬ ਵਿਚ ਰਿਕਟਰ ਪੈਮਾਨੇ 'ਤੇ 6.7 ਦੀ ਤੀਬਰਤਾ ਵਾਲਾ ਭੂਚਾਲ ਆਇਆ। ਇਸ ਵਿਚ ਕਿਸੇ ਗੰਭੀਰ ਨੁਕਸਾਨ ਜਾਂ ਕਿਸੇ ਦੀ ਜ਼ਖਮੀ ਹੋਣ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 11:44 ਵਜੇ, ਮੁੱਖ ਜਾਪਾਨੀ ਟਾਪੂ ਹੋਂਸ਼ੂ ਦੇ ਉੱਤਰ ਵਿਚ ਅਓਮੋਰੀ ਪ੍ਰੀਫੈਕਚਰ ਦੇ ਪੂਰਬੀ ਤੱਟ ਤੋਂ 20 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਭੁਚਾਲ ਨੇ ਤੱਟਵਰਤੀ ਖੇਤਰਾਂ ਅਤੇ ਦੂਰ-ਦੁਰਾਡੇ ਦੇ ਸ਼ਹਿਰਾਂ ਨੂੰ ਹਿਲਾ ਦਿੱਤਾ। ਇਸ ਦੀ ਡੂੰਘਾਈ 10.7 ਕਿਲੋਮੀਟਰ ਦੱਸੀ ਜਾ ਰਹੀ ਹੈ।
ਇਹ ਇਕ ਹਫ਼ਤੇ ਵਿਚ ਚੌਥੀ ਵਾਰ ਹੈ, ਜਦੋਂ ਜਾਪਾਨ ਭੂਚਾਲ ਨਾਲ ਹਿੱਲਿਆ ਹੈ। ਸੋਮਵਾਰ ਨੂੰ 7.6 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਸੀ, ਜਿਸ ਵਿਚ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਨਾਲ ਮਾਮੂਲੀ ਨੁਕਸਾਨ ਵੀ ਹੋਇਆ ਅਤੇ ਸੁਨਾਮੀ ਦੀ ਲਹਿਰ ਵੀ ਆਈ। ਅਗਲੇ ਦਿਨ ਮੰਗਲਵਾਰ ਨੂੰ ਹੋਂਚੋ ਸ਼ਹਿਰ ਵਿਚ 6.7 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਬੁੱਧਵਾਰ ਨੂੰ ਵੀ 6.5 ਤੀਬਰਤਾ ਦਾ ਭੂਚਾਲ ਆਇਆ। ਅੱਜ ਸ਼ੁੱਕਰਵਾਰ ਨੂੰ 6.7 ਤੀਬਰਤਾ ਦੇ ਇਕ ਹੋਰ ਭੂਚਾਲ ਨੇ ਜਾਪਾਨ ਨੂੰ ਹਿਲਾ ਕੇ ਰੱਖ ਦਿੱਤਾ।
;
;
;
;
;
;
;
;