ਇੰਡੀਗੋ ਸੰਕਟ:7ਵੇਂ ਦਿਨ ਵੀ 200 ਤੋਂ ਵੱਧ ਉਡਾਣਾਂ ਰੱਦ
ਨਵੀਂ ਦਿੱਲੀ, 8 ਦਸੰਬਰ- ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਲਈ ਉਡਾਣ ਸੰਚਾਲਨ ਅੱਜ ਸੱਤਵੇਂ ਦਿਨ ਵੀ ਆਮ ਵਾਂਗ ਨਹੀਂ ਹੋ ਸਕਿਆ। ਦਿੱਲੀ, ਸ੍ਰੀਨਗਰ, ਹੈਦਰਾਬਾਦ ਅਤੇ ਬੈਂਗਲੁਰੂ ਹਵਾਈ ਅੱਡਿਆਂ ਤੋਂ ਸਵੇਰੇ 9 ਵਜੇ ਤੱਕ 200 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਏਅਰਲਾਈਨ ਨੇ ਇਕ ਦਿਨ ਪਹਿਲਾਂ ਹੀ 650 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਸਨ। ਹਾਲਾਂਕਿ ਕੰਪਨੀ ਨੇ ਆਪਣੀਆਂ 2,300 ਰੋਜ਼ਾਨਾ ਉਡਾਣਾਂ ਵਿਚੋਂ 1,650 ਉਡਾਣਾਂ ਚਲਾਉਣ ਦਾ ਦਾਅਵਾ ਕੀਤਾ ਹੈ।
ਇੰਡੀਗੋ ਦੇ ਸੀ.ਈ.ਓ. ਪੀਟਰ ਐਲਬਰਸ ਨੇ ਕਿਹਾ ਕਿ ਸਥਿਤੀ ਸੁਧਰ ਰਹੀ ਹੈ। 10 ਦਸੰਬਰ ਤੱਕ ਨੈੱਟਵਰਕ ਦੇ ਸਥਿਰ ਹੋਣ ਦੀ ਉਮੀਦ ਹੈ। ਪਹਿਲਾਂ ਕੰਪਨੀ ਨੇ 10 ਤੋਂ 15 ਦਸੰਬਰ ਦੇ ਵਿਚਕਾਰ ਆਮ ਸਥਿਤੀ ਦੀ ਭਵਿੱਖਬਾਣੀ ਕੀਤੀ ਸੀ।
ਇੰਡੀਗੋ ਨੇ ਹਾਲ ਹੀ ਦੇ ਉਡਾਣ ਸੰਕਟ ਦੌਰਾਨ ₹610 ਕਰੋੜ ਦੇ ਰਿਫੰਡ ਦੀ ਪ੍ਰਕਿਰਿਆ ਕੀਤੀ ਹੈ ਅਤੇ 3,000 ਯਾਤਰੀਆਂ ਦਾ ਸਮਾਨ ਵਾਪਸ ਕਰ ਦਿੱਤਾ ਹੈ।
ਇਕ ਦਿਨ ਪਹਿਲਾਂ ਹੀ ਸਰਕਾਰ ਨੇ ਨਿਰਦੇਸ਼ ਦਿੱਤਾ ਸੀ ਕਿ ਰਿਫੰਡ ਐਤਵਾਰ ਰਾਤ 8 ਵਜੇ ਤੱਕ ਪੂਰਾ ਕਰ ਲਿਆ ਜਾਵੇ ਅਤੇ ਗੁਆਚਿਆ ਸਮਾਨ 48 ਘੰਟਿਆਂ ਦੇ ਅੰਦਰ ਯਾਤਰੀਆਂ ਨੂੰ ਵਾਪਸ ਕਰ ਦਿੱਤਾ ਜਾਵੇ।
;
;
;
;
;
;
;