JALANDHAR WEATHER

ਬੈਲਜੀਅਮ ਦੀ ਸਿਖਰਲੀ ਅਦਾਲਤ ਨੇ ਹਵਾਲਗੀ ਵਿਰੁੱਧ ਮੇਹੁਲ ਚੋਕਸੀ ਦੀ ਅਪੀਲ ਨੂੰ ਫਿਰ ਕੀਤਾ ਰੱਦ

ਬ੍ਰਸੇਲਜ਼, 9 ਦਸੰਬਰ - ਬੈਲਜੀਅਮ ਦੀ ਸਰਵਉੱਚ ਅਦਾਲਤ, ਕੋਰਟ ਆਫ਼ ਕੈਸੇਸ਼ਨ ਨੇ 13,000 ਕਰੋੜ ਰੁਪਏ ਦੇ ਵੱਡੇ ਪੀ.ਐਨ.ਬੀ. ਧੋਖਾਧੜੀ ਮਾਮਲੇ ਵਿਚ ਮੇਹੁਲ ਚੋਕਸੀ ਦੀ ਹਵਾਲਗੀ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਤਾਜ਼ਾ ਚੁਣੌਤੀ ਨੂੰ ਫਿਰ ਰੱਦ ਕਰ ਦਿੱਤਾ ਹੈ। ਇਹ ਫ਼ੈਸਲਾ ਐਂਟਵਰਪ ਕੋਰਟ ਆਫ਼ ਅਪੀਲ ਦੇ 17 ਅਕਤੂਬਰ ਦੇ ਫ਼ੈਸਲੇ ਤੋਂ ਬਾਅਦ ਆਇਆ, ਜਿਸ ਨੇ ਭਾਰਤੀ ਗ੍ਰਿਫ਼ਤਾਰੀ ਵਾਰੰਟਾਂ ਨੂੰ "ਲਾਗੂ ਕਰਨ ਯੋਗ" ਪਾਇਆ ਅਤੇ ਕਿਹਾ ਕਿ ਮੇਹੁਲ ਚੋਕਸੀ ਨੂੰ ਭਾਰਤ ਵਿਚ ਕਿਸੇ ਅਨੁਚਿਤ ਮੁਕੱਦਮੇ ਜਾਂ ਦੁਰਵਿਵਹਾਰ ਦਾ ਕੋਈ ਅਸਲ ਖ਼ਤਰਾ ਨਹੀਂ ਸੀ। ਤਾਜ਼ਾ ਘਟਨਾਕ੍ਰਮ ਨੇ ਚੋਕਸੀ ਦੀ ਭਾਰਤ ਹਵਾਲਗੀ ਦਾ ਰਸਤਾ ਹੋਰ ਸਾਫ਼ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਗੀਤਾਂਜਲੀ ਗਰੁੱਪ ਦੇ 66 ਸਾਲਾ ਮੁਖੀ, ਮੇਹੁਲ ਚੋਕਸੀ 'ਤੇ ਪੰਜਾਬ ਨੈਸ਼ਨਲ ਬੈਂਕ ਵਿਚ 13,000 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ, ਜਾਂਚਕਰਤਾਵਾਂ ਨੇ ਦੋਸ਼ ਲਗਾਇਆ ਹੈ ਕਿ ਉਸ ਨੇ ਇਕੱਲੇ ਹੀ ਲਗਭਗ 6400 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਹੈ। ਉਹ 2018 ਦੇ ਸ਼ੁਰੂ ਵਿਚ ਐਂਟੀਗੁਆ ਭੱਜ ਗਿਆ, ਬਾਅਦ ਵਿਚ ਉਸ ਨੂੰ ਬੈਲਜੀਅਮ ਵਿਚ ਦੇਖਿਆ ਗਿਆ ਅਤੇ 11 ਅਪ੍ਰੈਲ ਨੂੰ ਭਾਰਤੀ ਹਵਾਲਗੀ ਦੀ ਬੇਨਤੀ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ