JALANDHAR WEATHER

ਟੈਂਪੂ 'ਚ ਰੱਖੇ ਫਲੈਕਸ ਬੋਰਡ ਬਿਜਲੀ ਦੀਆਂ ਤਾਰਾਂ ਨਾਲ ਲੱਗੇ, ਨੌਜਵਾਨ ਦੀ ਮੌਤ

ਭਵਾਨੀਗੜ੍ਹ, (ਸੰਗਰੂਰ) 9 ਦਸੰਬਰ (ਲਖਵਿੰਦਰ ਪਾਲ ਗਰਗ)- ਲੰਘੇ ਦਿਨੀਂ ਦੇਰ ਸ਼ਾਮ ਪਿੰਡ ਰਾਏ ਸਿੰਘ ਵਾਲਾ ਵਿਖੇ ਇਕ ਛੋਟੇ ਟੈਂਪੂ ’ਚ ਰੱਖੇ ਲੋਹੇ ਦੇ ਫਲੈਕਸ ਬੋਰਡ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਟੈਂਪੂ ’ਚ ਸਵਾਰ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਤੇ ਟੈਂਪੂ ਚਾਲਕ ਦੇ ਵਾਲ-ਵਾਲ ਬਚਣ ਦਾ ਸਮਾਚਾਰ ਮਿਲਿਆ।

ਇਸ ਘਟਨਾ ਸੰਬੰਧੀ ਮੁਸਲਿਮ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੰਗੀ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਰਾਏ ਸਿੰਘ ਵਾਲਾ ਦੇ ਨੌਜਵਾਨ ਰਿਜਾਕ ਖ਼ਾਨ (18) ਪੁੱਤਰ ਸਫ਼ੀ ਖ਼ਾਨ ਜੋ ਕਿ ਭਵਾਨੀਗੜ੍ਹ ਵਿਖੇ ਇਕ ਦੁਕਾਨ ’ਤੇ ਫਲੈਕ ਬੋਰਡ ਲਗਾਉਣ ਦਾ ਕੰਮਕਾਰ ਕਰਦਾ ਸੀ, ਲੰਘੇ ਦਿਨੀਂ ਦੇਰ ਸ਼ਾਮ ਨੂੰ ਜਦੋਂ ਉਹ ਇਕ ਛੋਟੇ ਟੈਂਪੂ ’ਚ ਲੋਹੇ ਦੇ ਫਰੇਮਾਂ ਵਾਲੇ ਫਲੈਕਸ ਬੋਰਡ ਰੱਖ ਕੇ ਟੈਂਪੂ ਦੇ ਡਰਾਈਵਰ ਨਾਲ ਆਪਣੇ ਘਰ ਆ ਰਿਹਾ ਸੀ ਤਾਂ ਘਰ ਦੀ ਗਲੀ ਕੋਲ ਲੱਗੇ ਹੋਏ ਇਕ ਬਿਜਲੀ ਦੇ ਟਰਾਂਸਫਾਰਮਰ ਦੀਆਂ ਢਿੱਲੀਆਂ ਤੇ ਨੀਵੀਆਂ ਤਾਰਾਂ ਨਾਲ ਟੈਪੂ ’ਚ ਰੱਖੇ ਹੋਏ ਫਲੈਕਸ ਬੋਰਡ ਜੁੜ ਗਏ, ਜਦੋਂ ਹੀ ਰਿਜਾਕ ਖਾਨ ਹੇਠਾਂ ਉਤਰਨ ਲੱਗਿਆ ਤਾਂ ਟੈਪੂ ’ਚ ਕਰੰਟ ਆਉਣ ਕਾਰਨ ਇਸ ਨੂੰ ਕਰੰਟ ਲੱਗਿਆ ਜਦਕਿ ਛੋਟੇ ਟੈਂਪੂ ਦੇ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਨੂੰ ਤਰੁੰਤ ਚੁੱਕ ਕੇ ਭਵਾਨੀਗੜ੍ਹ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਵਿਚੋਂ ਛੋਟਾ ਸੀ ਤੇ ਇਸ ਦਾ ਇਕ ਵੱਡਾ ਭਰਾ ਤੇ ਮਾਤਾ-ਪਿਤਾ ਮਿਹਨਤ ਮਜ਼ਦੂਰੀ ਕਰਦੇ ਹਨ। ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਅੱਜ ਮ੍ਰਿਤਕ ਨੂੰ ਸਪੁਰਦ ਏ ਖ਼ਾਕ ਕੀਤਾ। ਪਿੰਡ ਵਾਸੀਆ ਤੇ ਜ਼ਿਲ੍ਹਾ ਪ੍ਰਧਾਨ ਰੰਗੀ ਖਾਨ ਨੇ ਪਾਵਰਕਾਮ ਤੇ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਬਿਜਲੀ ਦੀਆਂ ਢਿੱਲੀਆਂ ਤੇ ਨੀਵੀਆਂ ਤਾਰਾਂ ਨੂੰ ਉੱਚਾ ਚੁੱਕਿਆ ਜਾਵੇ ਤਾਂ ਜੋ ਅਜਿਹਾ ਵੱਡਾ ਹਾਦਸਾ ਕਿਸੇ ਹੋਰ ਨਾਲ ਨਾ ਵਾਪਰੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ