ਗੋਆ ਨਾਈਟ ਕਲੱਬ ਅੱਗ: ਇੰਟਰਪੋਲ ਨੇ 2 ਮਾਲਕਾਂ ਵਿਰੁੱਧ ਜਾਰੀ ਕੀਤਾ ਬਲੂ ਨੋਟਿਸ
ਨਵੀਂ ਦਿੱਲੀ, 9 ਦਸੰਬਰ (ਪੀ.ਟੀ.ਆਈ.)- ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਇੰਟਰਪੋਲ ਨੇ ਗੋਆ ਦੇ ਇਕ ਨਾਈਟ ਕਲੱਬ ਦੇ ਮਾਲਕ ਸੌਰਭ ਅਤੇ ਗੌਰਵ ਲੂਥਰਾ ਵਿਰੁੱਧ ਬਲੂ ਨੋਟਿਸ ਜਾਰੀ ਕੀਤਾ ਹੈ, ਤਾਂ ਜੋ ਉਨ੍ਹਾਂ ਦੇ ਟਿਕਾਣੇ ਦਾ ਪਤਾ ਲਗਾਇਆ ਜਾ ਸਕੇ।
ਜਿਕਰਯੋਗ ਹੈ ਕਿ ਗੋਆ ਦੇ ਇਕ ਨਾਈਟ ਕਲੱਬ ਵਿਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਹੈ। ਲੂਥਰਾ ਪਰਿਵਾਰ ਘਟਨਾ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ ਹੈ। ਗੋਆ ਪੁਲਿਸ ਨੇ ਅਰਪੋਰਾ ਵਿੱਚ ’ਚ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ ਦੇ ਮਾਲਕ ਸੌਰਭ ਅਤੇ ਗੌਰਵ ਲੂਥਰਾ ਵਿਰੁੱਧ ਇੰਟਰਪੋਲ ਨੂੰ ਬਲੂ ਨੋਟਿਸ ਜਾਰੀ ਕਰਨ ਲਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨਾਲ ਸੰਪਰਕ ਕੀਤਾ ਸੀ, ਜਿੱਥੇ ਸ਼ਨੀਵਾਰ ਨੂੰ ਇਹ ਘਟਨਾ ਵਾਪਰੀ ਸੀ।
ਅਧਿਕਾਰੀਆਂ ਨੇ ਕਿਹਾ ਕਿ ਲੂਥਰਾ ਪਰਿਵਾਰ ਥਾਈਲੈਂਡ ਦੇ ਫੁਕੇਟ ਭੱਜ ਗਿਆ ਮੰਨਿਆ ਜਾਂਦਾ ਹੈ। ਪਣਜੀ ਤੋਂ ਲਗਭਗ 25 ਕਿਲੋਮੀਟਰ ਦੂਰ ਨਾਈਟ ਕਲੱਬ ’ਚ ਲੱਗੀ ਭਿਆਨਕ ਅੱਗ ਨੇ ਸ਼ਨੀਵਾਰ ਦੇਰ ਰਾਤ 25 ਲੋਕਾਂ ਦੀ ਜਾਨ ਲੈ ਲਈ। ਮ੍ਰਿਤਕਾਂ ’ਚ ਨਾਈਟ ਕਲੱਬ ਦੇ 20 ਕਰਮਚਾਰੀ ਅਤੇ 5 ਸੈਲਾਨੀ ਸ਼ਾਮਲ ਸਨ, ਜਿਨ੍ਹਾਂ ’ਚੋਂ ਚਾਰ ਦਿੱਲੀ ਦੇ ਸਨ। ਪੰਜ ਜ਼ਖਮੀ ਲੋਕ ਸਰਕਾਰੀ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਇਲਾਜ ਅਧੀਨ ਹਨ। ਵਰਣਨਯੋਗ ਹੈ ਕਿ ਇਕ ਇੰਟਰਪੋਲ ਰੰਗ-ਕੋਡ ਵਾਲਾ ਨੋਟਿਸ ਲਿਓਨ-ਅਧਾਰਤ ਸੰਗਠਨ ਦੇ ਸਾਰੇ 196 ਮੈਂਬਰ ਦੇਸ਼ਾਂ ਨੂੰ ਇਕ ਮੈਂਬਰ ਦੇਸ਼ ਦੀ ਵਿਸ਼ੇਸ਼ ਜਾਣਕਾਰੀ ਲੱਭਣ ਦੀ ਬੇਨਤੀ ਬਾਰੇ ਸੁਚੇਤ ਕਰਦਾ ਹੈ।
;
;
;
;
;
;
;
;