ਸ਼ਹਿਰੀ ਹਵਾਬਾਜ਼ੀ ਮੰਤਰੀ ਵਲੋਂ ਇੰਡੀਗੋ ਉਡਾਣਾਂ ਵਿਚ 10 ਫ਼ੀਸਦੀ ਕਟੌਤੀ ਦੇ ਹੁਕਮ
ਨਵੀਂ ਦਿੱਲੀ, 9 ਦਸੰਬਰ - ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਅੱਜ ਕਿਹਾ ਕਿ ਇੰਡੀਗੋ ਨੂੰ ਲੀਹ ’ਤੇ ਲੈ ਕੇ ਆਉਣ ਲਈ ਇਸ ਦੀਆਂ 10 ਫ਼ੀਸਦੀ ਉਡਾਣਾਂ ਵਿਚ ਕਟੌਤੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇੰਡੀਗੋ ਦੀਆਂ ਪਿਛਲੇ ਹਫਤੇ ਦੌਰਾਨ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ ਜਿਸ ਕਾਰਨ ਯਾਤਰੀਆਂ ਨੂੰ ਖਾਸੀ ਪ੍ਰੇਸ਼ਾਨੀ ਹੋਈ ਸੀ।
ਇੰਡੀਗੋ ਦੇ ਸੀ.ਈ.ਓ. ਪੀਟਰ ਐਲਬਰਸ ਦੀ ਇਕ ਤਸਵੀਰ ਪੋਸਟ ਕਰਦੇ ਹੋਏ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਏਅਰਲਾਈਨ ਪ੍ਰਬੰਧਨ ਨੂੰ ਇਸ ਸੰਬੰਧੀ ਸੱਦਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇੰਡੀਗੋ ਦੇ ਰੂਟਾਂ ਨੂੰ ਘਟਾਉਣ ਨਾਲ ਇਸ ਏਅਰਲਾਈਨ ਦਾ ਸੰਚਾਲਨ ਸਥਿਰ ਹੋਵੇਗਾ ਤੇ ਇਸ ਦੀਆਂ ਉਡਾਣਾਂ ਰੱਦ ਨਹੀਂ ਹੋਣਗੀਆਂ। ਇੰਡੀਗੋ ਪਹਿਲਾਂ ਵਾਂਗ ਆਪਣੀਆਂ ਸਾਰੀਆਂ ਮੰਜ਼ਿਲਾਂ ਨੂੰ ਕਵਰ ਕਰਨਾ ਜਾਰੀ ਰੱਖੇਗੀ। ਜ਼ਿਕਰਯੋਗ ਹੈ ਕਿ ਇਹ ਕਟੌਤੀ ਹਵਾਈ ਉਡਾਣਾਂ ਦੇ ਨਿਗਰਾਨ ਡੀ.ਜੀ.ਸੀ.ਏ. ਦੇ ਦਿੱਤੇ ਹੁਕਮ ਤੋਂ ਦੁੱਗਣੀ ਹੈ। ਏਅਰਲਾਈਨ ਨੇ ਕਿਹਾ ਕਿ ਨੈੱਟਵਰਕ ਵਿੱਚ ਸੁਧਾਰ ਹੋਇਆ ਹੈ ਤੇ ਸਾਰੇ 138 ਸਟੇਸ਼ਨਾਂ ਲਈ ਉਡਾਣਾਂ ਬਹਾਲ ਕੀਤੀਆਂ ਗਈਆਂ ਹਨ।
;
;
;
;
;
;
;
;