ਗੁਰੂ ਤੇਗ਼ ਬਹਾਦਰ ਸਾਹਿਬ ਤੋਂ ਪ੍ਰੇਰਨਾ ਲਓ , ਦੇਸ਼ ਅਤੇ ਸਮਾਜ ਲਈ ਕੰਮ ਕਰੋ - ਮਨੋਹਰ ਲਾਲ ਖੱਟਰ
ਕਰਨਾਲ 9 ਨਵੰਬਰ ( ਗੁਰਮੀਤ ਸਿੰਘ ਸੱਗੂ )- ਕੇਂਦਰੀ ਰਿਹਾਇਸ਼, ਊਰਜਾ ਅਤੇ ਸ਼ਹਿਰੀ ਮਾਮਲੇ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਸਮਾਜ, ਧਰਮ ਅਤੇ ਰਾਸ਼ਟਰ ਲਈ ਕੰਮ ਕਰਨਾ ਚਾਹੀਦਾ ਹੈ। ਕੇਂਦਰੀ ਮੰਤਰੀ ਅੱਜ ਇੱਥੇ ਐਨ.ਡੀ.ਆਰ.ਆਈ. ਚੌਕ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਪੁਰਬ ਨੂੰ ਸਮਰਪਿਤ ਹਿੰਦ ਦੀ ਚਾਦਰ ਮੈਰਾਥਨ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਪੁਰਬ ਮਨਾਉਣ ਲਈ ਕਰਨਾਲ ਅਤੇ ਦੇਸ਼ ਭਰ ਵਿਚ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਹਜ਼ਾਰਾਂ ਨੌਜਵਾਨ 9ਵੇਂ ਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਹਨ।
ਇੱਥੇ ਆਯੋਜਿਤ ਯਾਤਰਾ (ਦੌੜ) ਇਤਿਹਾਸ ਰਚ ਰਹੀ ਹੈ। ਸੈਂਕੜੇ ਨੌਜਵਾਨਾਂ ਨੇ ਸਵੇਰੇ 5:30 ਵਜੇ 21 ਕਿਲੋਮੀਟਰ ਦੀ ਦੌੜ ਸ਼ੁਰੂ ਕੀਤੀ ਉਸ ਤੋਂ ਬਾਅਦ ਸਵੇਰੇ 6:30 ਵਜੇ 10 ਕਿਲੋਮੀਟਰ ਦੀ ਦੌੜ ਸ਼ੁਰੂ ਹੋਈ। ਹੁਣ 5 ਕਿਲੋਮੀਟਰ ਦੀ ਦੌੜ ਵਿਚ 61,000 ਨੌਜਵਾਨ ਮਰਦ ਅਤੇ ਔਰਤਾਂ ਹਿੱਸਾ ਲੈ ਰਹੇ ਹਨ। ਮਨੋਹਰ ਲਾਲ ਨੇ ਕਿਹਾ ਕਿ ਇਹ ਸਿਰਫ਼ ਇਕ ਦੌੜ ਨਹੀਂ ਹੈ ਸਗੋਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਉਤਸ਼ਾਹ, ਜਨੂੰਨ ਅਤੇ ਭਾਵਨਾਵਾਂ ਦਾ ਜਸ਼ਨ ਹੈ।
;
;
;
;
;
;
;
;
;