ਜਾਪਾਨ ਵਿਚ 6.7 ਤੀਬਰਤਾ ਦੇ ਇਕ ਸ਼ਕਤੀਸ਼ਾਲੀ ਭੁਚਾਲ ਨੇ ਦਹਿਸ਼ਤ ਮਚਾਈ , ਸੁਨਾਮੀ ਦੀ ਚਿਤਾਵਨੀ ਵੀ ਜਾਰੀ
ਟੋਕੀਓ, 9 ਨਵੰਬਰ - ਐਤਵਾਰ ਨੂੰ ਉੱਤਰੀ ਜਾਪਾਨ ਦੇ ਤੱਟ 'ਤੇ ਇਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ.ਐਮ.ਏ.) ਨੇ ਕਿਹਾ ਕਿ ਭੁਚਾਲ ਦੀ ਤੀਬਰਤਾ 6.7 ਮਾਪੀ ਗਈ ਅਤੇ ਇਹ ਇਵਾਤੇ ਪ੍ਰੀਫੈਕਚਰ ਦੇ ਤੱਟ ਤੋਂ ਸਮੁੰਦਰ ਤਲ ਤੋਂ 10 ਕਿਲੋਮੀਟਰ ਹੇਠਾਂ ਕੇਂਦਰਿਤ ਸੀ।
ਏਜੰਸੀ ਨੇ ਉੱਤਰੀ ਤੱਟਵਰਤੀ ਖੇਤਰ ਵਿਚ ਇਕ ਮੀਟਰ ਤੱਕ ਸੁਨਾਮੀ ਦੀਆਂ ਲਹਿਰਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਸੁਨਾਮੀ ਦੇ ਖ਼ਤਰੇ ਕਾਰਨ ਲੋਕਾਂ ਨੂੰ ਤੱਟਵਰਤੀ ਖੇਤਰਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਤੇ ਕਿਹਾ ਹੈ ਕਿ ਖੇਤਰ ਵਿਚ ਹੋਰ ਭੁਚਾਲ ਆ ਸਕਦੇ ਹਨ।
;
;
;
;
;
;
;
;
;