ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਸ਼ਰਧਾਪੂਰਵਕ ਸਵਾਗਤ ਲਈ ਭੂਟਾਨ ਦਾ ਕੀਤਾ ਧੰਨਵਾਦ
ਨਵੀਂ ਦਿੱਲੀ, 9 ਨਵੰਬਰ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਸਤਿਕਾਰਯੋਗ ਸਵਾਗਤ ਲਈ ਭੂਟਾਨ ਦੇ ਲੋਕਾਂ ਅਤੇ ਲੀਡਰਸ਼ਿਪ ਦਾ ਧੰਨਵਾਦ ਕੀਤਾ। ਐਕਸ 'ਤੇ ਇਕ ਪੋਸਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਭਾਰਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਸਤਿਕਾਰਯੋਗ ਸਵਾਗਤ ਲਈ ਭੂਟਾਨ ਦੇ ਲੋਕਾਂ ਅਤੇ ਲੀਡਰਸ਼ਿਪ ਦਾ ਦਿਲੋਂ ਧੰਨਵਾਦ।
ਉਨ੍ਹਾਂ ਅੱਗੇ ਕਿਹਾਕਿ ਇਹ ਅਵਸ਼ੇਸ਼ ਸ਼ਾਂਤੀ, ਦਇਆ ਅਤੇ ਸਦਭਾਵਨਾ ਦੇ ਸਦੀਵੀ ਸੰਦੇਸ਼ ਦਾ ਪ੍ਰਤੀਕ ਹਨ। ਭਗਵਾਨ ਬੁੱਧ ਦੀਆਂ ਸਿੱਖਿਆਵਾਂ ਸਾਡੇ ਦੋਵਾਂ ਦੇਸ਼ਾਂ ਦੀ ਸਾਂਝੀ ਅਧਿਆਤਮਿਕ ਵਿਰਾਸਤ ਵਿਚਕਾਰ ਇਕ ਪਵਿੱਤਰ ਕੜੀ ਹਨ। ਭਾਰਤ ਨੇ 8 ਨਵੰਬਰ ਤੋਂ 18 ਨਵੰਬਰ ਤੱਕ ਰਾਸ਼ਟਰੀ ਅਜਾਇਬ ਘਰ ਨਵੀਂ ਦਿੱਲੀ ਵਿਚ ਰੱਖੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ ਭੂਟਾਨ ਨੂੰ ਜਨਤਕ ਪ੍ਰਦਰਸ਼ਨੀ ਲਈ ਭੇਜੇ ਹਨ, ਜੋ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਅਧਿਆਤਮਿਕ ਅਤੇ ਸੱਭਿਆਚਾਰਕ ਸਬੰਧਾਂ ਦਾ ਇਕ ਹੋਰ ਅਧਿਆਇ ਹੈ।
;
;
;
;
;
;
;
;
;