ਸੜਕ ਹਾਦਸੇ ’ਚ 13 ਸਾਲ ਬੱਚੇ ਤੇ 2 ਔਰਤਾਂ ਸਮੇਤ 3 ਜਣਿਆਂ ਦੀ ਮੌਤ, ਕਰੀਬ 4 ਵਿਅਕਤੀ ਫੱਟੜ
ਜੈਤੋ, 9 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਚੰਦਭਾਨ ਰੋਡ ’ਤੇ ਸਥਿਤ ਕੋ: ਸੁਸਾਇਟੀ (ਬਚਨ ਸਿੰਘ ਬਸਤੀ) ਚੰਦਭਾਨ ਦੇ ਸਾਹਮਣੇ ਇਕ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਇਕ 13 ਸਾਲ ਦੇ ਬੱਚੇ ਤੇ 2 ਔਰਤਾਂ ਸਮੇਤ 3 ਜਾਣਿਆ ਦੀ ਮੌਤ ਹੋ ਗਈ ਤੇ ਕਰੀਬ 5 ਵਿਅਕਤੀ ਦੇ ਫੱਟੜ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਚੰਦਭਾਨ ਤੋਂ ਕਾਰ ਨੰਬਰ ਐਚ.ਆਰ 26 ਏ.ਐਫ 3387 ਵਿਚ ਕਰੀਬ 7-8 ਜਾਣੇ ਸਵਾਰ ਹੋ ਕੇ ਸਥਾਨਕ ਬਰਾੜ ਪੈਲਸ (ਬਾਜਾਖਾਨਾ ਰੋਡ ਜੈਤੋ) ਵਿਖੇ ਵਿਆਹ ਵਿਚ ਸ਼ਾਮਿਲ ਹੋਣ ਲਈ ਆ ਰਹੇ ਸਨ ਕਿ ਪਿੰਡ ਚੰਦਭਾਨ ਦੇ ਬਹਾਰ ਕੋ: ਸੁਸਾਇਟੀ (ਬਚਨਾ ਸਿੰਘ ਬਸਤੀ) ਚੰਦਭਾਨ ਦੇ ਕੋਲ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਬੇਕਾਬੂ ਹੋ ਕੇ ਸਫੈਦੇ ਦੇ ਦਰਖਤ ਵਿਚ ਪੂਰੇ ਜ਼ੋਰ ਦੀ ਵੱਜ ਕੇ ਖੇਤ ਵਿਚ ਜਾ ਡਿੱਗੀ।
ਉਕਤ ਫੱਟੜ ਹੋਏ ਵਿਅਕਤੀਆਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਰਾਜਵਿੰਦਰ ਸਿੰਘ (13) ਪੁੱਤਰ ਛਿੰਦਾ ਸਿੰਘ, ਸਿਮਰਜੀਤ ਕੌਰ (60) ਪਤਨੀ ਧੀਰਾ ਸਿੰਘ ਵਾਸੀ ਚੰਦਭਾਨ ਅਤੇ ਅੰਗਰੇਜ ਕੌਰ (70) ਪਤਨੀ ਰਾਜਾ ਸਿੰਘ ਵਾਸੀ ਗੁਰੂ ਕੀ ਢਾਬ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਫੱਟੜ ਵਿਅਕਤੀਆਂ ਨੂੰ ਕੋਟਕਪੂਰਾ ਤੇ ਫ਼ਰੀਦਕੋਟ ਦੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਕਤ ਘਟਨਾ ਦੇ ਸੰਬੰਧ ਵਿਚ ਥਾਣਾ ਜੈਤੋ ਦੇ ਐਸ.ਐਚ.ਓ ਨਵਪ੍ਰੀਤ ਸਿੰਘ ਨਾਲ ਸੰਪਕਰ ਕੀਤਾ ਗਿਆ ਤਾਂ ਉਨ੍ਹਾਂ ਨੇ 3 ਮੌਤਾਂ ਤੇ 5 ਵਿਅਕਤੀਆਂ ਦੇ ਫੱਟੜ ਹੋਣ ਸੰਬੰਧੀ ਜਾਣੂ ਕਰਵਾਇਆ ।
;
;
;
;
;
;
;
;
;