ਰਾਸ਼ਟਰੀ ਰਾਜਧਾਨੀ ’ਚ ਪ੍ਰਦੂਸ਼ਣ ਕਾਰਨ ਹਾਲਾਤ ਬਣੇ ਚਿੰਤਾਜਨਕ
ਨਵੀਂ ਦਿੱਲੀ,3 ਨਵੰਬਰ- ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਬਣਿਆ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਸ਼ਹਿਰ ਦੇ ਕਈ ਇਲਾਕਿਆਂ ਵਿਚ ਹਵਾ ਗੁਣਵੱਤਾ ਸੂਚਕਾਂਕ 300 ਨੂੰ ਪਾਰ ਕਰ ਗਿਆ ਹੈ, ਜਿਸ ਨੂੰ 'ਬਹੁਤ ਮਾੜਾ' ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਪ੍ਰਦੂਸ਼ਣ ਘਟਾਉਣ ਦੇ ਉਪਾਅ ਵਜੋਂ ਡਿਊਟੀ ਰੋਡ ਦੇ ਆਲੇ-ਦੁਆਲੇ ਟਰੱਕ-ਮਾਊਂਟਡ ਪਾਣੀ ਦੇ ਛਿੜਕਾਅ ਤਾਇਨਾਤ ਕੀਤੇ ਹਨ।
ਦਿੱਲੀ ਦੇ ਲੋਧੀ ਰੋਡ 'ਤੇ ਹਵਾ ਗੁਣਵੱਤਾ ਸੂਚਾਂਕ 312 ਦਰਜ ਕੀਤਾ ਗਿਆ ਅਤੇ ਆਨੰਦ ਵਿਹਾਰ ਖੇਤਰ ਵਿਚ 371 ਦਰਜ ਕੀਤਾ ਗਿਆ, ਜੋ ਕਿ ਗੰਭੀਰ ਪ੍ਰਦੂਸ਼ਣ ਨੂੰ ਦਰਸਾਉਂਦਾ ਹੈ। ਦਿੱਲੀ ਦੇ ਇਕ ਸਥਾਨਕ ਨਿਵਾਲੀ ਨੇ ਕਿਹਾ ਕਿ ਇਥੇ ਪ੍ਰਦੂਸ਼ਣ ਵਧ ਰਿਹਾ ਹੈ। ਅੱਖਾਂ ਵਿਚ ਜਲਣ ਅਤੇ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਹੈ। ਸਰਕਾਰ ਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ।
;
;
;
;
;
;
;