ਕੋਲਕਾਤਾ ਤੋਂ ਚੀਨ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ
ਕੋਲਕਾਤਾ , 26 ਅਕਤੂਬਰ - ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੋਲਕਾਤਾ ਅਤੇ ਚੀਨ ਦੇ ਗੁਆਂਗਜ਼ੂ ਵਿਚਕਾਰ ਸਿੱਧੀਆਂ ਉਡਾਣਾਂ 4 ਸਾਲਾਂ ਤੋਂ ਵੱਧ ਸਮੇਂ ਦੇ ਅੰਤਰਾਲ ਤੋਂ ਬਾਅਦ ਮੁੜ ਸ਼ੁਰੂ ਹੋਣਗੀਆਂ। ਅਧਿਕਾਰੀ ਨੇ ਕਿਹਾ ਕਿ ਪਹਿਲੀ ਉਡਾਣ ਐਤਵਾਰ ਰਾਤ 10 ਵਜੇ ਕੋਲਕਾਤਾ ਤੋਂ ਰਵਾਨਾ ਹੋਵੇਗੀ।
ਦੋਵਾਂ ਦੇਸ਼ਾਂ ਵਿਚਕਾਰ ਸਿੱਧੀਆਂ ਉਡਾਣਾਂ 2020 ਦੀ ਸ਼ੁਰੂਆਤ ਤੱਕ ਚੱਲ ਰਹੀਆਂ ਸਨ, ਪਰ ਕੋਵਿਡ-19 ਮਹਾਂਮਾਰੀ ਕਾਰਨ ਮੁਅੱਤਲ ਕਰ ਦਿੱਤੀਆਂ ਗਈਆਂ ਸਨ।ਹਾਲ ਹੀ ਵਿਚ ਕੂਟਨੀਤਕ ਯਤਨਾਂ ਤੋਂ ਬਾਅਦ ਨਿੱਜੀ ਏਅਰਲਾਈਨ ਇੰਡੀਗੋ ਨੇ ਕੋਲਕਾਤਾ ਨੂੰ ਗੁਆਂਗਜ਼ੂ ਨਾਲ ਜੋੜਦੇ ਹੋਏ ਚੀਨ ਲਈ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ।
;
;
;
;
;
;
;
;