ਗੁਰੂ ਘਰ ਜਾ ਰਹੇ ਪਾਠੀ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ
ਸੁਲਤਾਨਪੁਰ ਲੋਧੀ , 26 ਅਕਤੂਬਰ (ਥਿੰਦ) - ਸ਼ਤਾਬਗੜ੍ਹ ਮਾਰਗ 'ਤੇ ਇਕ ਮੰਦਭਾਗਾ ਹਾਦਸਾ ਵਾਪਰਿਆ, ਜਿਸ ਵਿਚ ਗੁਰੂ ਘਰ ਵਿਖੇ ਸੇਵਾ 'ਤੇ ਜਾ ਰਹੇ ਪਾਠੀ ਸਿੰਘ ਦੀ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਮਨਮੀਤ ਸਿੰਘ 25 ਪੁੱਤਰ ਸਵ. ਸਵਿੰਦਰ ਸਿੰਘ ਵਾਸੀ ਸ਼ਤਾਬਗੜ੍ਹ ਵਜੋਂ ਹੋਈ ਹੈ। ਜੋ ਆਪਣੀ ਬਜ਼ੁਰਗ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਤੇ ਸਹਾਰਾ ਸੀ। ਇਸ ਚੜ੍ਹਦੀ ਸਵੇਰ ਨੇ ਬੇਜ਼ਮੀਨੀ ਮਾਂ ਦਾ ਸਭ ਕੁਝ ਖੋਹ ਲਿਆ। ਪਰਿਵਾਰਕ ਮੈਂਬਰ ਮੋਹਨ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੀਆਂ ਪੰਡਾਂ ਲੱਦਣ ਵਾਲੀ ਟਰਾਲੀ ਚਾਲਕ ਲਾਪਰਵਾਹੀ ਕਰਦੇ ਹੋਏ ਸ਼ਤਾਬਗੜ੍ਹ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੁਰਦੁਆਰਾ ਅੰਤਰਯਾਮਤਾ ਸੁਲਤਾਨਪੁਰ ਲੋਧੀ ਡਿਊਟੀ ਕਰਨ ਜਾ ਰਹੇ ਤਾਂ ਉਨ੍ਹਾਂ ਦੇ ਭਾਣਜੇ ਮਨਮੀਤ ਸਿੰਘ ਨੂੰ ਟੱਕਰ ਮਾਰ ਦਿੱਤੀ ਗਈ ਹੈ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਟੱਕਰ ਮਾਰਨ ਤੋਂ ਬਾਅਦ ਮਨਮੀਤ ਦੀ ਲਾਸ਼ ਉੱਥੇ ਕਈ ਘੰਟੇ ਪਈ ਰਹੀ। ਜੇਕਰ ਕਥਿਤ ਟਰਾਲੀ ਚਾਲਕ ਉਸ ਨੂੰ ਸਮੇਂ ਸਿਰ ਮੁਢਲੀ ਸਿਹਤ ਸਹਾਇਤਾ ਪ੍ਰਦਾਨ ਕਰਵਾ ਦਿੰਦਾ ਤਾਂ ਸ਼ਾਇਦ ਉਸ ਦੀ ਜਾਨ ਬਚ ਜਾਂਦੀ। ਪਰ ਉਹ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਉਧਰ ਦੂਜੇ ਪਾਸੇ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵਲੋਂ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਪੀੜਿਤ ਪਰਿਵਾਰ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਮਨਮੀਤ ਸਿੰਘ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਅੰਤਰਯਾਮਤਾ ਵਿਖੇ ਪਾਠੀ ਸਿੰਘ ਵਜੋਂ ਸੇਵਾਵਾਂ ਨਿਭਾ ਰਿਹਾ ਸੀ ਅਤੇ ਬੇਹਦ ਕਮਜ਼ੋਰ ਆਰਥਿਕ ਹਾਲਾਤ ਨਾਲ ਜੂਝ ਰਿਹਾ ਸੀ।
;
;
;
;
;
;
;
;