JALANDHAR WEATHER

ਥਾਈਲੈਂਡ ਦੀ ਰਾਣੀ ਮਾਂ ਸਿਰਿਕਿਤ ਦਾ ਦਿਹਾਂਤ

ਥਾਈਲੈਂਡ, ਅਕਤੂਬਰ- ਥਾਲੀਲੈਂਡ ਦੇ ਰਾਜਾ ਵਜੀਰਾਲੋਂਗਕੋਰਨ ਦੀ ਮਾਂ, ਰਾਣੀ ਸਿਰਿਕਿਤ ਦਾ 93 ਸਾਲ ਦੀ ਉਮਰ ਵਿਚ ‌ਦਿਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸਿਰਿਕਿਤ 2019 ਤੋਂ ਹਸਪਤਾਲ ਵਿਚ ਕਈ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਜ਼ੇਰੇ ਇਲਾਜ ਸੀ। ਰਾਣੀ ਸਿਰਿਕਿਤ ਦਾ ਵਿਆਹ ਥਾਈਲੈਂਡ ਦੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਰਾਜਾ ਭੂਮੀਬੋਲ ਅਦੁਲਿਆਦੇਜ ਨਾਲ ਹੋਇਆ ਸੀ, ਜਿਨ੍ਹਾਂ ਦੀ 2016 ਵਿਚ ਮੌਤ ਹੋ ਗਈ ਸੀ।

ਰਾਜਾ ਵਜੀਰਾਲੋਂਗਕੋਰਨ ਨੇ ਥਾਈ ਰਾਇਲ ਹਾਊਸਹੋਲਡ ਬਿਊਰੋ ਨੂੰ ਇਕ ਸ਼ਾਹੀ ਅੰਤਿਮ ਸੰਸਕਾਰ ਦਾ ਪ੍ਰਬੰਧ ਕਰਨ ਦਾ ਆਦੇਸ਼ ਦਿੱਤਾ ਹੈ। ਮਹਿਲ ਦੇ ਅਨੁਸਾਰ ਰਾਣੀ ਸਿਰਿਕਿਤ ਦੀ ਦੇਹ ਬੈਂਕਾਕ ਦੇ ਗ੍ਰੈਂਡ ਪੈਲੇਸ ਦੇ ਦੁਸਿਤ ਥੋਰਨ ਹਾਲ ਵਿਚ ਵਿਚ ਰੱਖੀ ਜਾਵੇਗੀ ਤੇ ਥਾਈ ਸ਼ਾਹੀ ਪਰਿਵਾਰ ਦੇ ਮੈਂਬਰ ਇਕ ਸਾਲ ਦਾ ਸੋਗ ਵੀ ਮਨਾਉਣਗੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ