ਡੀ.ਸੀ. ਤੇ ਪੁਲਿਸ ਕਮਿਸ਼ਨਰ ਦੇ ਨਿਵਾਸ ਪਾਰਕ ਦਾ ਨਾਂਅ ਬਾਡੀ ਬਿਲਡਰ ਘੁੰਮਣ ਦੇ ਨਾਂਅ 'ਤੇ ਰੱਖਿਆ
ਜਲੰਧਰ, 25 ਅਕਤੂਬਰ-ਫਿਟਨੈੱਸ ਅਤੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ "ਫਿੱਟ ਸੈਂਟਰਲ" ਮੁਹਿੰਮ ਦੇ ਹਿੱਸੇ ਵਜੋਂ ਡੀ.ਸੀ. ਅਤੇ ਪੁਲਿਸ ਕਮਿਸ਼ਨਰ ਦੇ ਨਿਵਾਸ ਪਾਰਕ ਵਿਖੇ ਨਵੇਂ ਬਣੇ ਵਾਲੀਬਾਲ ਅਤੇ ਬੈਡਮਿੰਟਨ ਕੋਰਟਾਂ ਦਾ ਉਦਘਾਟਨ ਕੀਤਾ। ਪਾਰਕ ਦਾ ਨਾਂਅ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੇ ਨਾਂਅ 'ਤੇ ਰੱਖਿਆ ਗਿਆ।
ਮੇਅਰ ਵਿਨੀਤ ਧੀਰ ਅਤੇ ਵਰਿੰਦਰ ਸਿੰਘ ਘੁੰਮਣ ਦੇ ਤਿੰਨ ਬੱਚੇ, ਰਾਜਾ ਗੁਰਤੇਜ ਵੀਰ ਸਿੰਘ, ਭਗਵੰਤ ਸਿੰਘ ਘੁੰਮਣ ਅਤੇ ਸੁਖਮਨ ਘੁੰਮਣ, ਵਿਸ਼ੇਸ਼ ਤੌਰ ਉਤੇ ਸ਼ਾਮਿਲ ਹੋਏ। ਵਰਿੰਦਰ ਸਿੰਘ ਘੁੰਮਣ ਦੇ ਬੱਚਿਆਂ ਨੇ ਨਿੱਜੀ ਤੌਰ 'ਤੇ ਪਾਰਕ ਦਾ ਉਦਘਾਟਨ ਕੀਤਾ ਅਤੇ ਨਿਤਿਨ ਕੋਹਲੀ ਦੀ ਪਹਿਲਕਦਮੀ ਨੂੰ ਵਰਿੰਦਰ ਸਿੰਘ ਘੁੰਮਣ ਵਰਗੇ ਮਹਾਨ ਵਿਅਕਤੀ ਨੂੰ ਸੱਚੀ ਸ਼ਰਧਾਂਜਲੀ ਦੱਸਿਆ, ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਨਿਤਿਨ ਕੋਹਲੀ ਨੇ ਕਿਹਾ ਕਿ ਪਾਰਕ ਨੂੰ ਹੁਣ "ਵਰਿੰਦਰ ਸਿੰਘ ਘੁੰਮਣ ਪਾਰਕ" ਵਜੋਂ ਜਾਣਿਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਸਮਰਪਣ ਅਤੇ ਅਨੁਸ਼ਾਸਨ ਤੋਂ ਪ੍ਰੇਰਨਾ ਲੈ ਸਕਣ।
;
;
;
;
;
;
;
;